ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਤਿਕ ਸਮਾਗਮ ਕਰਵਾਇਆ ਗਿਆ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 24 ਮਾਰਚ 2025:-ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲਗਭਗ 45 ਸ਼ਾਇਰਾਂ ਅਤੇ ਸਰੋਤਿਆਂ ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀ. ਮੀਤ ਪ੍ਰਧਾਨ ਨਿਰਮਲਾ ਗਰਗ, ਪੋਲੀ ਬਰਾੜ ਅਤੇ ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ. ਜੀ. ਐੱਸ. ਆਨੰਦ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।
ਸਮਾਗਮ ਦਾ ਆਗ਼ਾਜ਼ ਮੰਗਤ ਖ਼ਾਨ ਵੱਲੋਂ ਡਾ. ਜਸਪਾਲ ਦੇਸੂਵੀ ਦੀ ਰਚਨਾ 'ਨਾਨਕ ਤਾਂ ਇੱਕ ਕਲ ਕਲ ਵਗਦਾ ਚਸ਼ਮਾ ਹੈ' ਗਾ ਕੇ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਕਵੀ ਦਰਬਾਰ ਸੈਸ਼ਨ ਦੌਰਾਨ ਕੁਲਦੀਪ ਕੌਰ ਧੰਜੂ, ਕ੍ਰਿਸ਼ਨ ਲਾਲ ਧੀਮਾਨ, ਬਲਦੇਵ ਸਿੰਘ ਬਿੰਦਰਾ, ਗੁਰਚਰਨ ਸਿੰਘ ਚੌਹਾਨ, ਨਿਰਮਲਾ ਗਰਗ, ਮੰਗਤ ਖ਼ਾਨ, ਪੋਲੀ ਬਰਾੜ, ਸਾਗਰ ਸੂਦ ਸੰਜੇ, ਧੰਨਾ ਸਿੰਘ ਖਰੌੜ, ਸੁਰਿੰਦਰ ਕੌਰ ਬਾੜਾ, ਸੁਭਾਸ਼ ਮਲਿਕ, ਦਰਸ਼ਨ ਸਿੰਘ ਦਰਸ਼ ਪਸਿਆਣਾ, ਹਰਿਸੁਬੇਗ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਭੱਟੀ, ਕੁਲਵੰਤ ਸੈਦੋਕੇ, ਰਾਮ ਸਿੰਘ ਬੰਗ, ਚਰਨਜੀਤ ਜੋਤ, ਸੁਖਵਿੰਦਰ ਕੌਰ ਚੀਮਾ, ਡਾ. ਅਮਰਜੀਤ ਕੌਂਕੇ, ਗੁਰਮੁਖ ਸਿੰਘ ਜਾਗੀ, ਗੁਰਪ੍ਰੀਤ ਪਟਿਆਲਵੀ, ਜਸਵਿੰਦਰ ਸਿੰਘ ਖਾਰਾ, ਕੈਪਟਨ ਚਮਕੌਰ ਸਿੰਘ ਚਹਿਲ, ਬਲਬੀਰ ਜਲਾਲਾਬਾਦੀ, ਡਾ. ਤਰਲੋਚਨ ਕੌਰ, ਗੁਰਪ੍ਰੀਤ ਲੰਗ, ਸਤਗੁਰ ਸਿੰਘ, ਅਨੀਤਾ ਪਟਿਆਲਵੀ, ਜਗਜੀਤ ਸਿੰਘ ਸਾਹਨੀ ,ਜਾਗ੍ਰਿਤੀ ਗੌੜ, ਭਗਵੰਤ ਕੌਰ ਅਤੇ ਬਲਜੀਤ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਇਲਾਵਾ ਜਗਦੀਸ਼ ਸਿੰਘ, ਅੰਮ੍ਰਿਤ ਵੀਰ ਸਿੰਘ ਗੁਲਾਟੀ, ਹਰਮਨਜੀਤ ਸਿੰਘ, ਰਵਿੰਦਰ ਪਾਲ ਸਿੰਘ, ਨਛੱਤਰ ਸਿੰਘ, ਐੱਮ. ਪੀ. ਸਿੰਘ, ਨਰੰਜਣ ਸਿੰਘ, ਗੁਰਨਾਮ ਸਿੰਘ, ਮੇਜਰ ਸਿੰਘ ਅਤੇ ਰਾਜੇਸ਼ ਕੋਟੀਆ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਗਜ਼ਲ ਦੇ ਕੁੱਝ ਚੋਣਵੇਂ ਸ਼ੇਅਰ ਸਾਂਝੇ ਕੀਤੇ। ਮੰਚ ਸੰਚਾਲਕ ਦੀ ਭੂਮਿਕਾ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ। ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।