ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਨਾਮਜ਼ਦ
ਸੁਖਮਿੰਦਰ ਭੰਗੂ
ਲੁਧਿਆਣਾ 26 ਮਾਰਚ 2025
ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਦੇ ਦਿਸਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਇਸਪੈਕਟਰ ਹਰਸਵੀਰ ਸਿੰਘ ਮੁੱਖ ਅਫਸਰ ਥਾਣਾ ਪੀ.ਏ.ਯੂ. ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਸ:ਬ: ਅਮਰੀਕ ਸਿੰਘ ਥਾਣਾ ਪੀ.ਏ.ਯੂ. ਲੁਧਿਆਣਾ ਨੂੰ ਇਤਲਾਹ ਮਿਲੀ ਕਿ ਪਰਮਵੀਰ ਸਿੰਘ ਉਰਫ ਦੀਪੂ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਤਲਵਾੜਾ ਲੁਧਿਆਣਾ,ਸਤਪਾਲ ਉਰਫ਼ ਸੱਤਾ ਪੁੱਤ ਸਿੰਘ ਵਾਸੀ ਪਿੰਡ ਤਲਵਾੜਾ ਲੁਧਿਆਣਾ ਅਤੇ ਫਰਮਾਨ ਅਲੀ ਪੁੱਤਰ ਛਵੀ ਵਾਸੀ ਪਿੰਡ ਖੁਰਸ਼ੇਦਪੁਰ ਲੁਧਿਆਣਾ ਜੋ ਰਲ ਮਿਲ ਕੇ ਹਥਿਆਰ ਦੀ ਨੋਕ ਤੇ ਸੱਟ ਮਾਰਨ ਦਾ ਡਰਾਵਾ ਦੇ ਕੇ ਉਹਨਾਂ ਦੇ ਵਾਹਨ , ਮੋਬਾਇਲ ਫੋਨ ਅਤੇ ਹੋਰ ਸਮਾਨ ਖੋਹ ਕੇ ਅਤੇ ਅੱਗੇ ਵੇਚਦੇ ਸਨ। ਇਹ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋ ਵਹੀਕਲ ਚੋਰੀ ਅਤੇ ਮੋਬਾਇਲ ਫੋਨ ਖੋਹ ਕਰਦੇ ਸਨ ਜਿਨ੍ਹਾਂ ਪਾਸ ਇਸ ਸਮੇਂ ਇੱਕ ਚੋਰੀ ਦਾ ਮੋਟਰਸਾਈਕਲ ਮਾਰਕਾ ਸੀ ਟੀ-100 ਰੰਗ ਨੀਲਾ ਕਾਲਾ ਨੰਬਰੀ PB-10-GC 8994 ਹੈ।ਉਕਤ ਤਿੰਨੇ ਇਹ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਗਾਹਕ ਦੀ ਤਲਾਸ਼ ਅਤੇ ਹੋਰ ਵਹੀਕਲ ਚੋਰੀ ਕਰਨ ਅਤੇ ਮੋਬਾਇਲ ਫੋਨ ਲੁੱਟਣ ਦੀ ਫਿਰਾਕ ਵਿਚ ਅਲਟੋਸ ਨਗਰ ਦੀ ਬੈਂਕ ਸਾਈਡ ਸੁਨਸਾਨ ਜਗਾ ਤੇ ਘੁੰਮ ਰਹੇ ਸਨ , ਜਿਸਤੇ ਉਕਤ ਦੋਸ਼ੀਆ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚਾਰ ਮੋਟਰਸਾਈਕਲ, 10 ਮੋਬਾਇਲ ਫੋਨ ਵੱਖ ਵੱਖ ਕੰਪਨੀਆਂ ਦੇ , ਇਕ ਦਾਤ ਲੋਹਾ ਸਮੇਤ ਕਾਬੂ ਕੀਤਾ,ਜਿਹਨਾਂ ਤੇ ਮੁਕਦਮਾ ਨੰਬਰ 23। ਮਿਤੀ 25-03-2025 ਨੂੰ 303(1)304,307,317(21,365,111 BNS ਕੀਤਾ ਗਿਆ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ।