ਵਾਪਰਿਆ ਵੱਡਾ ਹਾਦਸਾ ਇਨੋਵਾ ਗੱਡੀ ਨੇ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕੁਚਲਿਆ
ਇੱਕ ਕਿਲੋਮੀਟਰ ਤੱਕ ਇਨੋਵਾ ਗੱਡੀ ਤਿੰਨਾਂ ਨੌਜਵਾਨਾਂ ਘੜੀਸਦੇ ਹੋਏ ਲੈ ਗਈ
ਗੱਡੀ ਡਰਾਇਵਰ ਗੱਡੀ ਨੂੰ ਲੋਕ ਲਗਾ ਕੇ ਹੋਇਆ ਫਰਾਰ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਖਜਾਨੇਕੋਟ ਦੇ ਗੁਰਦੁਆਰਾ ਦੇ ਨਜੀਦ ਤੇ ਹੋਏ ਭਿਆਨਕ ਸੜਕ ਹਾਦਸੇ’ਚ 3 ਨੌਜਵਾਨਾਂ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਨੋਵਾ ਗੱਡੀ ਨੰਬਰ ਪੀ ਬੀ 08 ਸੀ ਐਕਸ 6085 ਚੰਦੂਸੂਜਾ ਪੁਲ ਤੋਂ ਪਿੰਡ ਗਿੱਲਾਵਾਲੀ ਨੂੰ ਜਾ ਰਹੀ ਸੀ ਅਤੇ ਜੱਦ ਪਿੰਡ ਖਜਾਨੇਕੋਟ ਦੇ ਗੁਰਦੁਵਾਰਾ ਸਾਹਿਬ ਦੇ ਨਜੀਦਕ ਪਹੁੰਚੀ ਤਾਂ ਅੱਗੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਸਿੱਧੀ ਟੱਕਰ ਮਾਰੀ ਜਿਸ ਨਾਲ ਮੋਟਰਸਾਈਕਲ ਸਵਾਰ ਹੇਠਾਂ ਡਿਗ ਪਏ ਜਿੰਨਾਂ ਨੂੰ 1 ਕਿਲੋਮੀਟਰ ਤੱਕ ਇਨੋਵਾ ਗੱਡੀ ਮੋਟਰਸਾਈਕਲ ਸਮੇਤ ਘੜੀਸਦੀ ਹੋਈ ਲੈ ਗਈ ਜਿਸ ਨਾਲ ਤਿੰਨੇ ਨੌਜਵਾਨ ਗੁਰਪ੍ਰੀਤ ਸਿੰਘ ,ਸਤਨਾਮ ਸਿੰਘ ਅਤੇ ਅਜੈ ਕੁਮਾਰ ਗੰਭੀਰ ਰੂਪ ਵਿਚ ਜਖਮੀ ਹੋ ਗਏ ਜਿੰਨਾਂ ਨੂੰ ਇਲਾਜ ਲਈ ਵੱਖ ਵੱਖ ਹਬਪਤਾਲਾਂ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨੋ ਜਖਮੀ ਨੌਜਵਾਨ ਕੋਟਲੀ ਸੁਰਤ ਮੱਲੀ ਦੇ ਦੱਸੇ ਰਾ ਰਹੇ ਹਨ। ਇਨੋਵਾ ਦਾ ਡਰਾਇਵਰ ਵੱਲੋਂ ਗਿੱਲਾਵਾਲੀ ਪੁੱਲ ਦੇ ਨਜੀਦਕ ਗੱਡੀ ਨੂੰ ਲੋਕ ਲੱਗਾ ਕੇ ਫਰਾਰ ਹੋ ਗਿਆ।