ਕਿੱਧਰ ਨੂੰ ਤੁਰ ਪਏ ਦੇਸ਼ ਦੇ ਰੱਖਿਅਕ, ਤਿੰਨ ਫੌਜੀਆਂ ਸਮੇਤ ਪੰਜ ਖਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ
ਇੱਕ ਫੌਜੀ ਦੋ ਸਿਵਲ ਸਾਥੀਆਂ ਸਮੇਤ 135 ਗ੍ਰਾਮ ਹੈਰੋਇਨ ਅਤੇ ਪਿਸਤੋਲ ਸਮੇਤ ਦੀ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 25 ਮਾਰਚ 2025- ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਟੀਮ ਵਲੋ ਮਿਲੀ ਗੁਪਤ ਸੂਚਨਾ ਤੇ ਨਸ਼ੇ ਅਤੇ ਅਸਲੇ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਬਰਾ ਨੂੰ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋ 135 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਈ ਹੈ। ਮਾਮਲੇ ਵਿੱਚ ਦੋ ਹੋਰ ਫੌਜੀਆਂ ਜੋ ਸਗੇ ਭਰਾ ਹਨ ਨੂੰ ਵੀ ਨਾਮਜਦ ਕੀਤਾ ਗਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਸਾਰੇ ਦੇ ਸਾਰੇ ਦੱਸੇ ਜਾ ਰਹੇ ਦੋਸ਼ੀ ਇੱਕੋ ਪਿੰਡ ਬਟਾਲਾ ਦੇ ਗਾਦੜੀਆਂ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਸੰਬੰਧ ਸੀਮਾ ਪਾਰ ਤਸਕਰਾਂ ਨਾਲ ਦੱਸੇ ਜਾ ਰਹੇ ਹਨ।
ਉੱਥੇ ਹੀ ਅੱਜ ਗ੍ਰਿਫਤਾਰ ਕੀਤੇ ਤਿੰਨ ਨੌਜਵਾਨ ਨੂੰ ਬਟਾਲਾ ਵਿਖੇ ਮਾਣਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਜਾਂਚ ਅਧਿਕਾਰੀ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਓਹਨਾਂ ਵਲੋ ਹੁਣ ਤੱਕ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਗਲੀ ਪੁੱਛਗਿੱਛ ਜਾਰੀ ਹੈ ਅਤੇ ਉਹਨਾਂ ਦੱਸਿਆ ਕਿ ਉਹਨਾਂ ਕੋਲੋ 135 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਈ ਹੈ। ਇਸ ਮਾਮਲੇ ਚ ਭਾਵੇ ਪੁਲਿਸ ਅਧਿਕਾਰੀ ਵਲੋ ਪੱਤਰਕਾਰਾ ਨਾਲ ਗੱਲ ਕਰਦੇ ਪੂਰੀ ਜਾਣਕਾਰੀ ਨਹੀਂ ਦਿੱਤੀ ਪਰ ਪੁਲਿਸ ਵੱਲੋਂ ਦਰਜ ਐਫਆਰਆਈ ਮੁਤਾਬਿਕ ਪੁਲਿਸ ਟੀਮ ਵਲੋਂ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਚ ਤਿੰਨ ਫੌਜੀ ਤਾਇਨਾਤ ਹਨ ਅਤੇ ਦੋ ਤਾਂ ਸਕੇ ਭਰਾ ਹਨ।