ਚੰਡੀਗੜ੍ਹ ਪੁਲਿਸ ਦੇ ਤਿੰਨ ਮੁਲਾਜ਼ਮ ਸਸਪੈਂਡ, IRBn ਸਾਰੰਗਪੁਰ ਤਬਾਦਲਾ
ਚੰਡੀਗੜ੍ਹ, 26 ਮਾਰਚ 2025 : ਚੰਡੀਗੜ੍ਹ ਪੁਲਿਸ ਨੇ ਤਿੰਨ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਹੋਏ ਅਧਿਕਾਰੀਆਂ ਵਿੱਚ ਇੰਸਪੈਕਟਰ ਜਸਵਿੰਦਰ ਸਿੰਘ (I/C DCC), ਹੇਡ ਕਾਂਸਟੇਬਲ ਸਤੀਸ਼ ਕੁਮਾਰ (HC No. 911/CP) ਅਤੇ ਸੀਨੀਅਰ ਕਾਂਸਟੇਬਲ ਸਮੁੰਦਰ (Sr. Const. No. 1441/CP) ਸ਼ਾਮਲ ਹਨ।
ਸਸਪੈਂਡ ਦੇ ਨਾਲ, ਉਨ੍ਹਾਂ ਨੂੰ IRBn ਸਾਰੰਗਪੁਰ, ਚੰਡੀਗੜ੍ਹ ‘ਚ ਤਬਾਦਲ ਕੀਤਾ ਗਿਆ ਹੈ।
ਸਸਪੈਂਡ ਦੇ ਹੁਕਮ ਅਤੇ ਕਾਰਵਾਈ
ਪੁਲਿਸ Head office ਦਫ਼ਤਰ ਵਲੋਂ ਜਾਰੀ ਆਦੇਸ਼ ਮੁਤਾਬਕ, ਸਸਪੈਂਡ ਸਮੇਂ ਦੌਰਾਨ ਉਨ੍ਹਾਂ ਨੂੰ ਨਿਯਮ ਅਨੁਸਾਰ ਜੀਵਨ ਨਿਰਵਾਹ ਭੱਤਾ ਮਿਲੇਗਾ। ਇਹ ਕਾਰਵਾਈ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕੀਤੀ ਗਈ ਹੈ। ਹਾਲਾਂਕਿ, ਸਸਪੈਂਡ ਦੇ ਪਿੱਛੇ ਦੇ ਕਾਰਨਾਂ ਬਾਰੇ ਅਜੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।