ਹਰਿਆਣਾ ਕੈਬਨਿਟ ਦਾ ਵੱਡਾ ਫ਼ੈਸਲਾ: ਵਿਨੇਸ਼ ਫੋਗਾਂਟ ਨੂੰ ਖੇਡ ਨੀਤੀ ਤਹਿਤ ਸਿਲਵਰ ਮੈਡਲ ਦੇ ਬਰਾਬਰ ਲਾਭ ਦੇਣ ਲਈ ਮੰਗਿਆ ਜਾਵੇਗਾ ਵਿਕਲਪ
ਹਰਿਆਣਾ ਕੈਬਨਿਟ ਦਾ ਵੱਡਾ ਫ਼ੈਸਲਾ: ਵਿਨੇਸ਼ ਫੋਗਾਂਟ ਨੂੰ ਖੇਡ ਨੀਤੀ ਤਹਿਤ ਸਿਲਵਰ ਮੈਡਲ ਦੇ ਬਰਾਬਰ ਲਾਭ ਦੇਣ ਲਈ ਮੰਗਿਆ ਜਾਵੇਗਾ ਵਿਕਲਪ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ
ਵਿਨੇਸ਼ ਹਰਿਆਣਾ ਦੀ ਸ਼ਾਨ, ਸਪੈਸ਼ਲ ਕੇਸ ਮੰਨ ਕੇ ਖੇਡ ਨੀਤੀ ਦਾ ਲਾਭ ਦੇਣ ਲਈ ਕੀਤਾ ਜਾਵੇਗਾ ਕੰਸੀਡਰ
ਪੰਜਾਬ ਦੇ ਯੁਵਾ ਅਤੇ ਕਿਸਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਚੱਲਣ ਦਾ ਬਣਾਇਆ ਮਨ
ਚੰਡੀਗੜ੍ਹ, 26 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਵਿਨੇਸ਼ ਫੌਗਾਟ ਨੂੰ ਖੇਡ ਨੀਤੀ ਦੇ ਤਹਿਤ ਸਿਲਵਰ ਮੈਡਲ ਦੇ ਬਰਾਬਰ ਲਾਭ ਦੇਣ ਲਈ ਕੈਬੀਨੇਟ ਨੇ ਉਨ੍ਹਾਂ ਤੋਂ ਵਿਕਲਪ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਖੇਡ ਨੀਤੀ ਤਹਿਤ ਓਲੰਪਿਕ ਖੇਡਾਂ ਵਿਚ ਸਿਲਵਰ ਮੈਡਲ ਜੇਤੂ ਨੂੰ ਤਿੰਨ ਤਰ੍ਹਾ ਦੇ ਲਾਭ ਮਿਲਦੇ ਹਨ ਜਿਸ ਵਿਚ 4 ਕਰੋੜ ਰੁਪਏ ਦਾ ਨਗਦ ਪੁਰਸਕਾਰ, ਗਰੁੱਪ ਏ ਦੀ ਓਐਸਪੀ ਨੌਕਰੀ ਅਤੇ ਐਚਐਸਵੀਪੀ ਦਾ ਪਲਾਨ ਅਲਾਟਮੈਂਟ ਸ਼ਾਮਿਲ ਹੈ।
ਮੁੱਖ ਮੰਤਰੀ ਅੱਜ ਇੱਥੇ ਕੈਬੀਨੇਟ ਦੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਵਿਨੇਸ਼ ਫੌਗਾਟ ਨੇ ਵਿਧਾਨਸਭਾ ਵਿਚ ਇਹ ਮਾਮਲਾ ਚੁੱਕਿਆ ਸੀ। ਅੱਜ ਕੈਬੀਨੇਟ ਦੀ ਮੀਟਿੰਗ ਵਿਚ ਇਸ 'ਤੇ ਵਿਚਾਰ ਕਰਦੇ ਹੋਏ ਵਿਨੇਸ਼ ਫੌਗਾਟ ਨੂੰ ਸਪੈਸ਼ਲ ਕੇਸ ਮੰਨ ਕੇ ਉਨ੍ਹਾਂ ਨੂੰ ਲਾਭ ਦੇਣ ਲਈ ਕੰਸੀਡਰ ਕੀਤਾ ਗਿਆ ਹੈ। ਕਿਉਂਕਿ ਵਿਨੇਸ਼ ਫੌਗਾਟ ਹੁਣ ਵਿਧਾਇਕ ਹਨ ਇਸ ਲਈ ਕੈਬੀਨੇਟ ਨੇ ਫੈਸਲਾ ਕੀਤਾ ਹੈ ਕਿ ਇਹ ਕੀ-ਕੀ ਲਾਭ ਲੈਣਾ ਚਾਹੁੰਦੀ ਹੈ ਇਸ ਸਬੰਧ ਵਿਚ ਉਨ੍ਹਾਂ ਤੋਂ ਜਾਣਕਾਰੀ ਮੰਗੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੇਰਿਸ ਓਲੰਪਿਕ ਵਿਚ ਵਿਨੇਸ਼ ਫੌਗਾਟ ਇੱਕ ਪ੍ਰੋਸੀਜਰ ਤਹਿਤ ਬਾਹਰ ਹੋਈ ਸੀ ਅਤੇ ਉਸ ਸਮੇਂ ਜੋ ਸਥਿਤੀ ਬਣੀ ਸੀ ਉਦੋਂ ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ ਸਾਡੀ ਬੇਟੀ ਹਰਿਆਣਾ ਦੀ ਸ਼ਾਨ ਵਿਨੇਸ਼ ਫੌਗਾਟ ਦੇ ਸਨਮਾਨ ਨੂੰ ਘੱਟ ਨਹੀਂ ਹੋਣ ਦੇਣਗੇ।
ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਨਾਲ ਮਿਲਣ ਆਏ ਸਨ ਜਿਸ ਵਿਚ 15-20 ਸਰਪੰਚ ਸਨ ਅਤੇ ਜਿਆਦਾਤਰ ਯੁਵਾ ਸਰਪੰਚ ਸਨ। ਪੰਜਾਬ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਮੁੱਖ ਮੰਤਰੀ ਕਿਹਾ ਕਿ ਅੱਜ ਪੰਜਾਬ ਦੇ ਯੁਵਾ ਅਤੇ ਕਿਸਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਲ ਚੱਲਣ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਤੋਂ ਆਹਤ ਹਨ ਅਤੇ ਕਮਲ ਦੇ ਵੱਲ ਵੱਧਣ ਦਾ ਕੰਮ ਕਰ ਰਹੇ ਹਨ। ਪੰਜਾਬ ਦੇ ਕਿਸਾਨ ਮੋਦੀ ਜੀ ਨੂੰ ਆਪਣਾ ਰੋਡ ਮਾਡਲ ਮਨ ਰਹੇ ਹਨ। ਦੇਸ਼ ਦਾ ਜਨ-ਜਨ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੈ। ਪਿਛਲੇ 10 ਸਾਲਾਂ ਵਿਚ ਦੁਨੀਆ ਵਿੱਚ ਭਾਰਤ ਦਾ ਨਾਂਅ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉੱਚਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਸਾਰੇ ਪ੍ਰਧਾਨ ਮੰਤਰੀ ਸਨਮਾਨਿਤ ਹਨ ਪਰ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੁੰ ਜੋ ਦਿਸ਼ਾ ਦਿੱਤੀ ਹੈ ਉਹ ਅਮੁੱਲ ਹੈ। ਅੱਜ ਦੇਸ਼ ਮੋਦੀ ਜੀ ਦੀ ਅਗਵਾਈ ਹੇਠ ਆਤਕਨਿਰਭਰਤਾ ਦੇ ਵੱਲ ਤੇਜੀ ਨਾਲ ਵੱਧ ਰਿਹਾ ਹੈ।
ਕਣਕ ਖਰੀਦ ਦੀ ਸਾਰੀ ਤਿਆਰੀਆਂ ਪੂਰੀ
ਕਣਕ ਖਰੀ ਦੇ ਤਿਆਰੀ ਦੇ ਸਬੰਧ ਵਿਚ ਪੁੱਛੇ ਗਏ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਕੱਲ ਹੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਸਬੰਧਿਤ ਵਿਭਾਗਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ 75 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਉਠਾਨ, ਬਾਰਦਾਨਾ ਆਦਿ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਫਸਲ ਦੀ ਆਮਦ ਤੁਰੰਤ ਮੰਡੀ ਤੱਕ ਪਹੁੰਚਦੀ ਹੈ ਇਸ ਦੇ ਲਈ ਵੀ ਅਧਿਕਾਰੀਆਂ ਨੂੰ ਜਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੋਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਵਿਧਾਇਕ ਸਤਪਾਲ ਜਾਂਬਾ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ ਅਤੇ ਮਡੀਆ ਸਕੱਤਰ ਪ੍ਰਵੀਣ ਅੱਤਰੇ ਵੀ ਮੌਜੂਦ ਸਨ।