ਸੜੀ ਹੋਈ ਨਕਦੀ ਮਿਲਣ ਦਾ ਮਾਮਲਾ : SC ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ :
ਸੁਪਰੀਮ ਕੋਰਟ ਵੱਲੋਂ ਤਿੰਨ ਮੈਂਬਰੀ ਕਮੇਟੀ ਦੀ ਕਾਰਵਾਈ
▪️ ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨਾਲ ਸਬੰਧਤ ਨਕਦੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਤਿੰਨ ਮੈਂਬਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ।
▪️ ਕਮੇਟੀ ਦੇ ਮੈਂਬਰ:
-
ਸ਼ੀਲ ਨਾਗੂ (ਚੀਫ ਜਸਟਿਸ, ਪੰਜਾਬ-ਹਰਿਆਣਾ ਹਾਈ ਕੋਰਟ)
-
ਜੀਐੱਸ ਸੰਧਾਵਾਲੀਆ (ਚੀਫ ਜਸਟਿਸ, ਹਿਮਾਚਲ ਪ੍ਰਦੇਸ਼ ਹਾਈ ਕੋਰਟ)
-
ਅਨੂ ਸ਼ਿਵਰਾਮਨ (ਜੱਜ, ਕਰਨਾਟਕ ਹਾਈ ਕੋਰਟ)
ਜੱਚੀਕਰਤਾ ਟੀਮ ਦੀ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ‘ਤੇ ਜਾਂਚ
▪️ 25 ਮਾਰਚ ਨੂੰ ਕਮੇਟੀ ਨੇ ਜਸਟਿਸ ਵਰਮਾ ਦੀ 30, ਤੁਗਲਕ ਕ੍ਰੀਸੈਂਟ ਸਥਿਤ ਸਰਕਾਰੀ ਰਿਹਾਇਸ਼ ‘ਤੇ ਜਾ ਕੇ ਜਾਂਚ ਕੀਤੀ।
▪️ ਲਗਭਗ 30-35 ਮਿੰਟ ਤੱਕ ਜਾਂਚ ਹੋਈ।
▪️ 14 ਮਾਰਚ, 2025 ਦੀ ਰਾਤ 11:35 ਵਜੇ, ਜਸਟਿਸ ਵਰਮਾ ਦੀ ਰਿਹਾਇਸ਼ ‘ਤੇ ਅੱਗ ਲੱਗੀ ਸੀ, ਜਿਸ ਦੌਰਾਨ ਫਾਇਰ ਬ੍ਰਿਗੇਡ ਨੇ ਨਕਦੀ ਬਰਾਮਦ ਕੀਤੀ ਸੀ।
ਜਸਟਿਸ ਵਰਮਾ ਨੇ ਦੋਸ਼ ਨਕਾਰੇ
▪️ ਉਨ੍ਹਾਂ ਨੇ ਕਿਸੇ ਵੀ ਤਰੀਕੇ ਦੀ ਨਕਦੀ ਰੱਖਣ ਤੋਂ ਇਨਕਾਰ ਕੀਤਾ।
▪️ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੂੰ ਦਿੱਤੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਆਸੀ ਪ੍ਰਤੀਕ੍ਰਿਆ: ਲੋਕ ਸਭਾ ‘ਚ ਚਰਚਾ ਦੀ ਮੰਗ
▪️ ਕਾਂਗਰਸ ਸੰਸਦ ਮੈਂਬਰ ਹਿਬੀ ਏਡਨ ਨੇ ਇਹ ਮੁੱਦਾ ਲੋਕ ਸਭਾ ‘ਚ ਚੁੱਕਿਆ।
▪️ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਨਿਆਂਪਾਲਿਕਾ ‘ਤੇ ਲੋਕਾਂ ਦਾ ਭਰੋਸਾ ਘਟਾਉਂਦੀ ਹੈ।
▪️ ਨਿਆਂਪਾਲਿਕਾ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਇਸ ‘ਤੇ ਖੁਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ।
ਚੀਫ ਜਸਟਿਸ ਵੱਲੋਂ ਜਾਂਚ ਲਈ ਕਮੇਟੀ ਦਾ ਗਠਨ
▪️ 22 ਮਾਰਚ, 2025 ਨੂੰ ਚੀਫ ਜਸਟਿਸ ਸੰਜੀਵ ਖੰਨਾ ਨੇ ਤਿੰਨ ਮੈਂਬਰੀ ਕਮੇਟੀ ਬਣਾਈ, ਜੋ ਇਸ ਮਾਮਲੇ ਦੀ ਵਿਸ਼ਲੇਸ਼ਣ ਕਰੇਗੀ।