← ਪਿਛੇ ਪਰਤੋ
ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ਮਗਰੋਂ ਕਰਨਲ ਬਾਠ ਦੀ ਪਤਨੀ ਨੇ ਧਰਨਾ ਮੁਲਤਵੀ ਕਰਨ ਦਾ ਕੀਤਾ ਐਲਾਨ ਬਾਬੂਸ਼ਾਹੀ ਨੈਟਵਰਕ ਪਟਿਆਲਾ, 24 ਮਾਰਚ, 2025: ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ 31 ਮਾਰਚ ਨੂੰ ਮੀਟਿੰਗ ਮਿਲਣ ਮਗਰੋਂ ਕਰਨਲ ਬਾਠ ਦੀ ਪਤਨੀ ਨੇ ਆਪਣਾ ਪੱਕਾ ਮੋਰਚਾ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਮੁੱਖ ਮੰਤਰੀ ਨੇ ਮਿਲਣ ਦਾ ਸਮਾਂ ਦਿੱਤਾ ਹੈ ਤੇ ਅਸੀਂ ਮੀਟਿੰਗ ਵਿਚ ਆਪਣੇ ਮੁੱਦੇ ਰੱਖਾਂਗੇ ਤੇ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਫਿਰ ਤੋਂ ਮੋਰਚਾ ਸ਼ੁਰੂ ਕਰਨ ਬਾਰੇ ਵਿਚਾਰ ਕਰਾਂਗੇ। ਉਹਨਾਂ ਨੇ ਮੀਡੀਆ ਨਾਲ ਹੋਈ ਬਦਸਲੂਕੀ ਦੀ ਮੁਆਫੀ ਵੀ ਮੰਗੀ ਤੇ ਮੀਡੀਆ ਦਾ ਧੰਨਵਾਦ ਵੀ ਕੀਤਾ।
Total Responses : 182