ਡੱਲੇਵਾਲ ਨੇ ਉੱਚ ਅਧਿਕਾਰੀਆਂ ਦੀ ਗੁੰਡਾਗਰਦੀ ਤੋਂ ਤੰਗ ਹੋ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ
ਜਗਜੀਤ ਸਿੰਘ ਡੱਲੇਵਾਲ ਨੇ ਖਦਸ਼ਾ ਜਾਹਿਰ ਕੀਤਾ ਪੰਜਾਬ ਅਤੇ ਕੇਂਦਰ ਸਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਾਕਟਰਾਂ ਰਾਹੀਂ ਉਹਨਾਂ ਨੂੰ ਮਾਰ ਸਕਦੀਆਂ ਹਨ
ਰਵੀ ਜੱਖੂ
ਪਟਿਆਲਾ 25 ਮਾਰਚ 2025 :
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕਿਹਾ ਕਿ 19 ਮਾਰਚ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਕੇ ਜੋ ਵਿਸ਼ਵਾਸਘਾਤ ਪੰਜਾਬ ਅਤੇ ਕੇਂਦਰ ਸਰਕਾਰ ਨੇ ਕੀਤਾ ਉਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਮੀਟਿੰਗਾਂ ਦਾ ਦੌਰ ਚੱਲਦਾ ਹੋਵੇ ਅਤੇ ਸਰਕਾਰ ਵੱਲੋਂ ਅਜਿਹੀ ਘਿਣੌਨੀ ਹਰਕਤ ਵੀ ਕੀਤਾ ਜਾਵੇ ਇੱਥੇ ਹੀ ਬੱਸ ਨਹੀਂ ਡੀ ਆਈ ਜੀ ਵਰਗੇ ਜ਼ਿੰਮੇਵਾਰ ਅਹੁਦੇ ਵਾਲਾ ਵਿਅਕਤੀ ਖੁਦ ਆਪਣੇ ਐਕਸ਼ਨਾਂ ਰਾਹੀਂ ਲੋਕਾਂ ਨੂੰ ਪਰਵੋਕ ਕਰ ਰਿਹਾ ਹੋਵੇ ਬੋਹੜ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਇਹ ਨਰਾਜ਼ਗੀ ਵੀ ਅਧਿਕਾਰੀ ਨਾਲ ਮੀਟਿੰਗ ਦੌਰਾਨ ਜ਼ਾਹਰ ਕੀਤੀ ਹੈ।
ਉਹਨਾ ਕਿਹਾ ਕਿ ਭਾਵੇਂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਫੋਨ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਏ ਹੋਏ ਹਨ ਅਤੇ ਨਾਂ ਹੀ ਕਿਸੇ ਨੂੰ ਉਨ੍ਹਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਪ੍ਰੰਤੂ ਸੂਤਰਾਂ ਰਾਹੀਂ ਅਜਿਹੀਆਂ ਕਨਸੋਆਂ ਬਾਹਰ ਆ ਰਹੀਆਂ ਹਨ ਕਿ ਪੁਲਿਸ ਵੱਲੋਂ ਕੀਮਤੀ ਸਮਾਨ ਚੋਰੀ ਕਰਨ ਤੋਂ ਡੱਲੇਵਾਲ ਨਰਾਜ਼ ਹੈ ਅਤੇ ਉਹਨਾਂ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਸਾਰੇ ਕਿਸਾਨਾਂ ਅਤੇ ਆਗੂਆਂ ਨੂੰ ਜਲਦੀ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਦਾ ਸਾਰਾ ਕੀਮਤੀ ਸਮਾਨ ਜਲਦੀ ਵਾਪਸ ਕੀਤਾ ਜਾਵੇ ਅਤੇ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਵੇ। ਬੋਹੜ ਸਿੰਘ ਕਿਹਾ ਕਿ ਇਹਨਾ ਮੰਗਾਂ ਨੂੰ ਪੂਰੀਆਂ ਹੋਣ ਤੱਕ ਜਗਜੀਤ ਸਿੰਘ ਡੱਲੇਵਾਲ ਵੱਲੋ ਪਾਣੀ ਪੀਣਾ ਬੰਦ ਕੀਤਾ ਹੋਇਆ ਅਤੇ ਇਹ ਵੀ ਪਤਾ ਲੱਗਾ ਕਿ ਇਸ ਘਟਨਾ ਤੋਂ ਦੁਖੀ ਹੋ ਕੇ ਉਹਨਾਂ ਦੇ ਪਿੰਡ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਜਿਸ ਦਾ ਡੱਲੇਵਾਲ ਨੂੰ ਅਤਿਅੰਤ ਦੁੱਖ ਹੈ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਸਰਕਾਰ ਤੁਰੰਤ ਮੁਹੱਈਆ ਕਰਵਾਏ। ਬੋਹੜ ਸਿੰਘ ਨੇ ਕਿਹਾ ਕਿ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪਟਿਆਲਾ ਪੁਲਿਸ ਵੱਲੋਂ ਪਿੱਛਲੇ ਕੁੱਝ ਦਿਨਾਂ ਤੋਂ ਕੀਤੀ ਜਾ ਰਹੀ ਗੁੰਡਾਗਰਦੀ ਤੋਂ ਜਗਜੀਤ ਸਿੰਘ ਡੱਲੇਵਾਲ ਕਾਫੀ ਤੰਗ ਹਨ ਅਤੇ ਉੱਚ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰ ਰਹੇ ਹਨ ਅਤੇ ਜਗਜੀਤ ਸਿੰਘ ਡੱਲੇਵਾਲ ਪੰਜਾਬ ਅਤੇ ਕੇਂਦਰ ਸਰਕਾਰ ਉੱਪਰ ਬੇ ਵਿਸ਼ਵਾਸ਼ੀ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਉਹ ਦੋਹਾਂ ਸਰਕਾਰਾਂ ਦੇ ਕਿਸੇ ਵੀ ਸੋਰਸ ਤੋਂ ਉਹ ਮੈਡੀਕਲ ਸਹੂਲਤਾਂ ਨਹੀਂ ਲੈਣਗੇ ਉਹ ਖਦਸ਼ਾ ਜਾਹਿਰ ਕਰ ਰਹੇ ਹਨ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਡਾਕਟਰਾਂ ਰਾਹੀਂ ਉਹਨਾਂ ਨੂੰ ਮਾਰ ਸਕਦੀਆਂ ਹਨ