ਦਸ਼ਮੇਸ਼ ਲੋਕ ਭਲਾਈ ਸੰਸਥਾ ਨੇ ਸਿਵਲ ਹਸਪਤਾਲ 'ਚ ਲਗਾਇਆ ਵਾਟਰ ਕੁੱਲਰ ਅਤੇ ਆਰ.ਓ
ਰੋਹਿਤ ਗੁਪਤਾ
ਗੁਰਦਾਸਪੁਰ 24 ਮਾਰਚ 2025- ਦਸਮੇਸ਼ ਲੋਕ ਭਲਾਈ ਕਲੱਬ ਵਲੋ ਸਿਵਲ ਹਸਪਤਾਲ ਰਿਹੈਬਿਲੀਟੇਸਨ ਸੈਟਰ ਵਿਖੇ ਗੁਰਦਾਸਪੁਰ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਮਹਾਜਨ ਦੀ ਹਾਜਰੀ ਵਿੱਚ ਵਾਟਰ ਕੂਲਰ ਅਤੇ ਆਰ ਓ ਲਗਾਇਆ ਗਿਆ।
ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਆਰਓ ਅਤੇ ਵਾਟਰਕੂਲਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਕਿਉਂਕਿ ਗਰਮੀ ਦਾ ਮੌਸਮ ਆ ਰਿਹਾ ਹੈ ਤੇ ਇਸ ਵਾਰ ਪਹਿਲਾਂ ਤੋਂ ਜਿਆਦਾ ਗਰਮੀ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਅਜਿਹੇ ਵਿੱਚ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੀਣ ਦੇ ਠੰਡੇ ਅਤੇ ਸਾਫ ਪਾਣੀ ਦੀ ਕਮੀ ਨਾ ਹੋਵੇ । ਇਸ ਮੌਕੇ ਸਤਨਾਮ ਸਿੰਘ ਸੱਦਾ ,ਹਰਿੰਦਰ ਸਿੰਘ ਕੇਨੈਡਾ, ਸਤਨਾਮ ਸਿੰਘ ਨਿਊਜ਼ੀਲੈਂਡ ,ਪਵਿੱਤਰ ਸਿੰਘ, ਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ ਹਾਜਰ ਸਨ।