ਰੀਅਲ ਅਸਟੇਟ ਅਤੇ ਮੀਡੀਆ 'ਚ ਜਾਣੇ ਪਛਾਣੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 11ਵੀਂ ਵਾਰ ਅਵਾਰਡ ਹਾਸਲ ਕੀਤਾ
ਹਰਦਮ ਮਾਨ
ਸਰੀ, 26 ਮਾਰਚ, 2025- ਬੀਤੇ ਦਿਨੀਂ ਪਲੈਨਟ ਗਰੁੱਪ ਰੀਐਲਿਟੀ ਵੱਲੋਂ ਸਾਲਾਨਾ ਅਵਾਰਡ ਸਮਾਗਮ - 2025 ਧਾਲੀਵਾਲ ਬੈਂਕੁਇਟ ਹਾਲ ਸਰੀ ਵਿੱਚ ਕਰਵਾਇਆ ਗਿਆ। ਇਸ ਮੌਕੇ 'ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 11ਵੀਂ ਵਾਰ ਰੀਅਲ ਅਸਟੇਟ ਦੇ ਖੇਤਰ ਵਿੱਚ ਅਵਾਰਡ ਹਾਸਿਲ ਕੀਤਾ। ਉਹਨਾਂ ਨੂੰ ਇਹ ਅਵਾਰਡ ਪਲੈਨਿਟ ਗਰੁੱਪ ਰਿਐਲਿਟੀ ਇੰਕ. ਵੱਲੋਂ ਜੈਸ, ਮਨਜੀਤ ਕੌਰ ਹੇਅਰ, ਬਲਜੀਤ ਸਿੰਘ ਕੋਛੜ ਅਤੇ ਮੈਨੇਜਿੰਗ ਬਰੋਕਰ ਮਹਿਮੂਦ ਮੁਹੰਮਦ ਵੱਲੋਂ ਪ੍ਰਦਾਨ ਕੀਤਾ ਗਿਆ।
ਡਾ. ਗੁਰਵਿੰਦਰ ਸਿੰਘ ਨੇ ਇਹ ਅਵਾਰਡ ਆਪਣੇ ਪਿਤਾ ਭਾਈ ਹਰਪਾਲ ਸਿੰਘ ਲੱਖਾ ਨੂੰ ਸਮਰਪਿਤ ਕੀਤਾ। ਉਹਨਾਂ ਪਲੈਨਿਟ ਗਰੁੱਪ ਰੀਐਲਟੀ ਦੇ ਸਾਰੇ ਪ੍ਰਬੰਧਕਾਂ ਅਤੇ ਸਮੂਹ ਭਾਈਚਾਰੇ ਵੱਲੋਂ ਲਗਾਤਾਰ 17 ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਥੇ ਦੱਸਣਯੋਗ ਹੈ ਕਿ ਡਾ. ਗੁਰਵਿੰਦਰ ਸਿੰਘ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਨਾਲ਼ ਅਕਸਰ ਸਾਂਝ ਪਾਉਂਦੇ ਰਹਿੰਦੇ ਹਨ ਅਤੇ ਚੈਨਲ ਪੰਜਾਬੀ ‘ਤੇ ਪ੍ਰੋਗਰਾਮ ਆਵਾਜ਼-ਏ-ਪੰਜਾਬ ਪੇਸ਼ ਕਰਦੇ ਹਨ।