← ਪਿਛੇ ਪਰਤੋ
ਚੰਡੀਗੜ੍ਹ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੁਆਰਾ ਸਾਰੇ ਤਨਖਾਹਦਾਰ ਆਮਦਨ ਵਾਲੇ ਲੋਕਾਂ ਨੂੰ ਪ੍ਰਾਵੀਡੈਂਟ ਫੰਡ (PF) ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਖਾਤੇ ਵਿਚੋ ਪੈਸੇ ਕਦੋਂ ਅਤੇ ਕਿਵੇਂ ਕਢਾਏ ਜਾ ਸਕਦੇ ਹਨ।
1. ਨੌਕਰੀ ਛੱਡਣ ਤੋਂ ਬਾਅਦ
1 ਮਹੀਨੇ ਬਾਅਦ: 75% ਰਕਮ ਕਢਵਾਈ ਜਾ ਸਕਦੀ ਹੈ।
2 ਮਹੀਨੇ ਜਾਂ ਵੱਧ ਬੇਰੁਜ਼ਗਾਰੀ: 100% ਰਕਮ ਕਢਵਾਉਣ ਦੀ ਇਜਾਜ਼ਤ।
2. ਰਿਟਾਇਰਮੈਂਟ
55 ਸਾਲ ਤੋਂ ਉੱਪਰ ਦੀ ਉਮਰ 'ਤੇ ਪੂਰੀ ਰਕਮ ਮਿਲਦੀ ਹੈ।
ਰਿਟਾਇਰਮੈਂਟ ਤੋਂ 1 ਸਾਲ ਪਹਿਲਾਂ 90% ਰਕਮ ਕਢਵਾਉਣ ਦੀ ਵੀ ਇਜਾਜ਼ਤ।
3. ਘਰ ਖਰੀਦਣ ਜਾਂ ਬਣਾਉਣ ਲਈ
ਕੁੱਲ ਜਮ੍ਹਾ ਰਕਮ ਦਾ 90% ਤੱਕ ਕਢਵਾਇਆ ਜਾ ਸਕਦਾ ਹੈ।
4. ਮੈਡੀਕਲ ਐਮਰਜੈਂਸੀ
7 ਸਾਲ ਦੀ ਨੌਕਰੀ ਤੋਂ ਬਾਅਦ ਆਪਣੇ ਹਿੱਸੇ ਦੀ 50% ਰਕਮ ਕਢ ਸਕਦੇ ਹੋ।
ਇਹ ਫਾਇਦਾ 3 ਵਾਰ ਤੱਕ ਲਿਆ ਜਾ ਸਕਦਾ ਹੈ।
5. ਉੱਚ ਸਿੱਖਿਆ
ਪੇਸ਼ੇਵਰ ਕੋਰਸ ਜਾਂ ਉੱਚ ਪੜ੍ਹਾਈ ਲਈ ਵੀ ਰਕਮ ਕਢਵਾਉਣ ਦੀ ਸਹੂਲਤ ਹੈ।
6. ਵਿਆਹ ਜਾਂ ਨਿੱਜੀ ਕਾਰਨ
ਵਿਆਹ ਜਾਂ ਪਰਿਵਾਰਕ ਕਾਰਜ ਲਈ ਵੀ ਰਕਮ ਕਢਵਾਈ ਜਾ ਸਕਦੀ ਹੈ।
ਲੰਬੇ ਸਮੇਂ ਦੀ ਰਕਮ 'ਤੇ ਕੰਪਾਊਂਡ ਇੰਟਰੈਸਟ (ਚੱਕਰੀ ਵਿਆਜ) ਨਹੀਂ ਮਿਲਦਾ।
ਉਦਾਹਰਨ: ਜੇ ਤੁਸੀਂ 30 ਸਾਲ ਪਹਿਲਾਂ ₹50,000 ਕਢ ਲੈਂਦੇ ਹੋ, ਤਾਂ ਰਿਟਾਇਰਮੈਂਟ 'ਤੇ ₹5.27 ਲੱਖ ਘੱਟ ਮਿਲ ਸਕਦੇ ਹਨ।
EPFO ਦੀ ਵੈਬਸਾਈਟ ਜਾਂ ਉਮੰਗ ਐਪ ਰਾਹੀਂ ਔਨਲਾਈਨ ਕਲੇਮ ਕੀਤਾ ਜਾ ਸਕਦਾ ਹੈ।
ਆਮ ਤੌਰ 'ਤੇ 5-7 ਦਿਨਾਂ ਵਿੱਚ ਪੈਸਾ ਖਾਤੇ ਵਿੱਚ ਆ ਜਾਂਦਾ ਹੈ।
Total Responses : 0