ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ
ਪਟਿਆਲਾ, 3 ਅਪ੍ਰੈਲ 2025: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀਰਵਾਰ ਨੂੰ ਪਾਰਕ ਹਸਪਤਾਲ, ਪਟਿਆਲਾ ਤੋਂ ਛੁੱਟੀ ਦੇ ਦਿੱਤੀ ਗਈ। ਡੱਲੇਵਾਲ ਨੂੰ 23 ਮਾਰਚ ਨੂੰ ਜਲੰਧਰ ਤੋਂ ਪਾਰਕ ਹਸਪਤਾਲ ਲਿਆਂਦਾ ਗਿਆ ਸੀ।
ਪਾਰਕ ਹਸਪਤਾਲ ਪਟਿਆਲਾ ਦੇ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਪਵਿੱਤਰ ਸਿੰਘ ਨੇ ਕਿਹਾ, "ਹਸਪਤਾਲ ਵਿੱਚ ਦਾਖਲੇ ਸਮੇਂ, ਡੱਲੇਵਾਲ ਦੀ ਹਾਲਤ ਬਹੁਤ ਖਰਾਬ ਸੀ । 90/60 ਦੇ ਬਲੱਡ ਪ੍ਰੈਸ਼ਰ ਦੇ ਨਾਲ, ਉਨ੍ਹਾਂ ਦੀ ਸੈਚੁਰੇਸ਼ਨ 95% ਸੀ, ਉੱਚ ਕੀਟੋਨ ਪੱਧਰ ਅਤੇ ਯੂਰਿਨ ਆਉਟਪੁੱਟ ਜ਼ੀਰੋ ਸੀ,"
ਉਹ 27 ਮਾਰਚ ਤੱਕ 4 ਦਿਨ ਆਈਸੀਯੂ ਵਿੱਚ ਰਹੇ। ਪਾਰਕ ਤੋਂ ਛੁੱਟੀ ਦੇ ਸਮੇਂ ਡੱਲੇਵਾਲ ਦਾ ਬਲੱਡ ਪ੍ਰੈਸ਼ਰ 120/80 ਅਤੇ ਸੈਚੁਰੇਸ਼ਨ 100% ਸੀ, ਡਾ. ਪਵਿੱਤਰ ਨੇ ਦੱਸਿਆ।