ਸੂਬੇਦਾਰ ਦੇ ਅਹੁਦੇ ਤੋਂ ਕਰਮਜੀਤ ਸਿੰਘ 31 ਮਾਰਚ 2025 ਨੂੰ ਹੋਏ ਸੇਵਾ ਮੁਕਤ
ਕਰਮਜੀਤ ਸਿੰਘ ਸ਼ੁਰੂ ਤੋਂ ਹੀ ਪਿੰਡ ਦੀ ਭਲਾਈ ਵਾਲੇ ਕੰਮਾਂ ਵਿੱਚ ਲੈਂਦੇ ਆ ਰਹੇ ਨੇ ਹਿੱਸਾ
ਫਤਹਿਗੜ੍ਹ ਸਾਹਿਬ
ਗੁਰਪ੍ਰੀਤ ਸਿੰਘ ਜਖ਼ਵਾਲੀ : ਸੂਬੇਦਾਰ ਕਰਮਜੀਤ ਸਿੰਘ ਭਾਰਤੀ ਸੈਨਾ ਵਿੱਚ 28 ਮਾਰਚ 1997 ਨੂੰ ਭਰਤੀ ਹੋਏ। ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਗਤੀ ਵਿਧੀਆਂ ਵਿੱਚ ਹਿੱਸਾ ਲਿਆ ਗਿਆ।ਜਿਵੇਂ ਕਿ ਉਹਨਾਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਸਨ,ਜਿਨਾਂ ਵਿੱਚੋਂ ਸੰਨਿਆ ਸੇਵਾ ਮੈਡਲ, ਸਪੈਸ ਸਰਵਿਸ ਮੈਡਲ, ਹਾਈਐਲਟੀ ਮੈਡਲ, ਮੈਰੀਨਸ ਸਰਵਿਸ ਮੈਡਲ, ਓਪੀ ਵਿਜੇ ਮੈਡਲ ਅਤੇ ਹੋਰ ਵੀ ਅਨੇਕਾਂ ਮੈਡਲ ਕਰਮਜੀਤ ਸਿੰਘ ਸੂਬੇਦਾਰ ਵੱਲੋਂ ਆਪਣੇ ਨਾਂ ਤੇ ਭਾਰਤੀ ਫੌਜ ਸਮੇਂ ਆਪਣੀ ਯੂਨਿਟ ਲਈ ਪ੍ਰਾਪਤ ਕੀਤੇ। ਸੂਬੇਦਾਰ ਕਰਮਜੀਤ ਸਿੰਘ ਵੱਲੋਂ ਦੋ ਸਾਲ ਬੱਚਿਆਂ ਨੂੰ ਐਨਸੀਸੀ ਦੀ ਟ੍ਰੇਨਿੰਗ ਵੀ ਦਿੱਤੀ ਗਈ। ਜੇਕਰ ਉਹਨਾਂ ਦੀ ਡਿਊਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜੰਮੂ ਕਸ਼ਮੀਰ, ਗੁਜਰਾਤ, ਯੂਪੀ, ਰਾਜਸਥਾਨ, ਹਾਈ ਐਲਟੀ, ਮਹਾਰਾਸ਼ਟਰ, ਡਲਹੋਜੀ ਤੇ ਵੱਖ ਵੱਖ ਪ੍ਰਾਂਤਾਂ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਗਈ। ਸੂਬੇਦਾਰ ਦੇ ਅਹੁਦੇ ਤੋਂ ਕਰਮਜੀਤ ਸਿੰਘ 31 ਮਾਰਚ 2025 ਨੂੰ ਸੇਵਾ ਮੁਕਤ ਹੋ ਗਏ ਹਨ। ਪਰ ਉਹਨਾਂ ਨੇ ਕਿਹਾ ਕਿ ਉਹ ਦਿਲੋਂ ਚਾਹੁੰਦੇ ਹਨ, ਕਿ ਹਰੇਕ ਪਿੰਡੋ ਵੱਧ ਤੋਂ ਵੱਧ ਨੌਜਵਾਨ ਭਾਰਤੀ ਸੈਨਾ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ,ਸ. ਕਰਮਜੀਤ ਸਿੰਘ ਨੇ ਕਿਹਾ ਕਿ ਜੋ ਵੀ ਖਿਡਾਰੀ ਦੋ ਵਾਰ ਲਗਾਤਾਰ ਨੈਸ਼ਨਲ ਖੇਡ ਆਏ ਹੋਣ,ਉਹਨਾਂ ਨੂੰ ਫੌਜ ਵਿੱਚ ਵਿਸ਼ੇਸ਼ ਤੌਰ ਤੇ ਨੌਕਰੀ ਦਿੱਤੀ ਜਾਂਦੀ ਹੈ। ਅਸੀਂ ਦੁਆਵਾਂ ਕਰਦੇ ਹਾਂ ਕਿ ਸਰਦਾਰ ਕਰਮਜੀਤ ਸਿੰਘ ਸੂਬੇਦਾਰ ਪਿੰਡ ਜਖਵਾਲੀ ਰਹਿੰਦਿਆਂ ਪਿੰਡ ਦੇ ਨੌਜਵਾਨਾਂ ਅਤੇ ਹੋਰ ਵੀ ਪਿੰਡਾਂ ਦੇ ਨਾਲ ਲੱਗਦੇ ਨੌਜਵਾਨਾਂ ਨੂੰ ਇੱਕ ਸਹੀ ਸੇਧ ਦੇ ਕੇ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਗੇ।
2 | 8 | 3 | 5 | 2 | 7 | 1 | 8 |