ਸੁਰਜੀਤ ਸਿੰਘ ਭਗਤ ਦੀ ਅੰਤਿਮ ਅਰਦਾਸ 6 ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋਵੇਗੀ
ਲੁਧਿਆਣਾ, 5 ਅਪ੍ਰੈਲ 2025 :
ਸਮਾਜ ਸੇਵੀ ਅਤੇ ਸੀਨੀਅਰ ਨਾਗਰਿਕ ਸ. ਸੁਰਜੀਤ ਸਿੰਘ ਭਗਤ (ਸੁਪੁੱਤਰ ਕਾਮਰੇਡ ਦੇਸਾ ਸਿੰਘ), ਜੋ ਕਿ 29 ਮਾਰਚ 2025 ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ 6 ਅਪ੍ਰੈਲ 2025 ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ।
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ 6 ਅਪ੍ਰੈਲ 2025 ਨੂੰ ਦਿਨ ਐਤਵਾਰ ਨੂੰ 1:30 ਵਜੇ ਤੋਂ 2:30 ਵਜੇ ਤੱਕ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ, ਫੇਜ਼–2, ਦੁੱਗਰੀ, ਲੁਧਿਆਣਾ ਵਿਖੇ ਰੱਖੀ ਗਈ ਹੈ।
ਉਨ੍ਹਾਂ ਦੇ ਪਰਿਵਾਰ ਨੇ ਸਾਰਿਆਂ ਸੱਜਣਾਂ ਅਤੇ ਮਿੱਤਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਭਗਤ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ।
