ਬਠਿੰਡੇ ਜ਼ਿਲ੍ਹੇ ਦੇ ਅੱਠਵੀਂ ਦੇ ਨਤੀਜਿਆਂ 'ਚ ਸਮੂਹ 12 ਮੈਰਿਟਾਂ ਹਾਸਲ ਕਰਕੇ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਿਆ
ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2025:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ ਆਈਆਂ ਸਮੂਹ12 ਮੈਰਿਟਾਂ ਤੇ ਲੜਕੀਆਂ ਨੇ ਕਬਜ਼ਾ ਕਰਕੇ ਲੜਕਿਆਂ ਨੂੰ ਪਛਾੜ ਦਿੱਤਾ ਹੈ।ਬਠਿੰਡਾ ਜ਼ਿਲ੍ਹਾ ਪੰਜਾਬ ’ਚੋਂ ਦਸਵੇਂ ਸਥਾਨ ’ਤੇ ਰਿਹਾ ਹੈ ਜ਼ਿਲ੍ਹੇ ਦੇ 12 ਵਿਦਿਆਰਥੀ ਆਪਣਾ ਨਾਂਅ ਮੈਰਿਟ ਸੂਚੀ ’ਚ ਦਰਜ਼ ਕਰਵਾਉਣ ’ਚ ਸਫਲ ਹੋਏ ਹਨ। ਜੋ 12 ਵਿਦਿਆਰਥੀ ਮੈਰਿਟ ’ਚ ਆਏ ਹਨ, ਉਹ ਸਾਰੀਆਂ ਲੜਕੀਆਂ ਹਨ ਕੋਈ ਵੀ ਲੜਕਾ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ਼ ਨਹੀਂ ਕਰਵਾ ਸਕਿਆ ਐਲਾਨੇ ਗਏ ਨਤੀਜੇ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੇ 14019 ਵਿਦਿਆਰਥੀਆਂ ਵੱਲੋਂ ਅੱਠਵੀਂ ਦੀ ਪ੍ਰੀਖਿਆ ਦਿੱਤੀ ਗਈ ਸੀ, ਜਿਸ ’ਚੋਂ 13506 (96.34 ਫੀਸਦੀ) ਪਾਸ ਹੋਏ ਹਨ 12 ਵਿਦਿਆਰਥੀ ਮੈਰਿਟ ਸੂਚੀ ’ਚ ਆਏ ਹਨ। ਬਠਿੰਡਾ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੁਘੂ ਦੀ ਵਿਦਿਆਰਥਣ ਹਰਨੂਰ ਕੌਰ ਪੁੱਤਰੀ ਜਸਪਾਲ ਸਿੰਘ ਆਈ ਹੈ ਜਿਸਨੇ 600 ’ਚੋਂ 596 ਅੰਕ (99.33) ਹਾਸਿਲ ਕਰਕੇ ਪੰਜਾਬ ’ਚੋਂ 5ਵਾਂ ਰੈਂਕ ਪ੍ਰਾਪਤ ਕੀਤਾ ਹੈ।
ਇਸ ਤੋਂ ਇਲਾਵਾ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਕੰਨਿਆ) ਭਗਤਾ ਭਾਈਕਾ ਦੀ ਜਸਲੀਨ ਕੌਰ ਪੁੱਤਰੀ ਵੀਰਬਲ ਸਿੰਘ ਨੇ 595 ਅੰਕ (99.17 ਫੀਸਦੀ) ਨਾਲ 6ਵਾਂ ਰੈਂਕ, ਸ਼ਹੀਦ ਬਾਬਾ ਜੋਰਾਵਰ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਜੋਧਪੁਰ ਦਾਖਰ ਦੀ ਵਿਦਿਆਰਥਣ ਰਮਨਜੀਤ ਕੌਰ ਪੁੱਤਰੀ ਹਰਬੰਸ ਸਿੰਘ 593 ਅੰਕ (98.83 ਫੀਸਦੀ) 8ਵਾਂ ਰੈਂਕ, ਸਰਕਾਰੀ ਮਾਡਲ ਸੀਨੀ. ਸੈਕੰਡਰੀ ਸਕੂਲ ਰਾਮ ਨਗਰ ਦੀ ਖੁਸ਼ਵੀਰ ਕੌਰ ਪੁੱਤਰੀ ਤਰਸੇਮ ਸਿੰਘ ਨੇ 593 ਅੰਕ (98.83 ਫੀਸਦੀ) 8ਵਾਂ ਰੈਂਕ, ਗੁਰੂ ਹਰਗੋਬਿੰਦ ਪਬਲਿਕ ਸੀਨੀ. ਸੈਕੰਡਰੀ ਸਕੂਲ ਲਹਿਰੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਲਖਵੀਰ ਸਿੰਘ ਨੇ 592 ਅੰਕ (98.67 ਫੀਸਦੀ) 9ਵਾਂ ਰੈਂਕ, ਏ. ਸੀ. ਟੀ. ਡੀ. ਏ. ਵੀ. ਪਬਲਿਕ ਹਾਈ ਸਕੂਲ ਮੌੜ ਮੰਡੀ ਦੀ ਵਿਦਿਆਰਥਣ ਪ੍ਰਿਯਾ ਪੁੱਤਰੀ ਗਿਆਨ ਚੰਦ ਨੇ 591 ਅੰਕ (98.50 ਫੀਸਦੀ) 10ਵਾਂ ਰੈਂਕ, ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਰਾਮਾਂ ਮੰਡੀ ਦੀ ਅਮਨਪ੍ਰੀਤ ਕੌਰ ਪੁੱਤਰੀ ਸੁਖਮਿੰਦਰ ਸਿੰਘ ਨੇ 591 ਅੰਕ (98.50 ਫੀਸਦੀ) 10ਵਾਂ ਰੈਂਕ ਹਾਸਿਲ ਕੀਤਾ ਹੈ।
ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਰਾਮਪੁਰਾ ਮੰਡੀ ਦੀ ਵਿਦਿਆਰਥਣ ਪੁਸ਼ਪਿੰਦਰ ਕੌਰ ਪੁੱਤਰੀ ਮਨਜੀਤ ਸਿੰਘ ਨੇ 589 ਅੰਕ (98.17 ਫੀਸਦੀ) 12 ਵਾਂ ਰੈਂਕ, ਸਰਕਾਰੀ ਹਾਈ ਸਕੂਲ ਨੇਹੀਆਂਵਾਲਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਨੇ 589 ਅੰਕ (98.17 ਫੀਸਦੀ) 12 ਰੈਂਕ, ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਰਾਮਾਂ ਦੀ ਯੋਗਿਤਾ ਪੁੱਤਰੀ ਗੁਰਪ੍ਰੀਤ ਸਿੰਘ ਨੇ 588 (98 ਫੀਸਦੀ) 13ਵਾਂ ਰੈਂਕ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਗਿਆਨਾ ਦੀ ਸੰਯੋਗਤਾ ਪੁੱਤਰੀ ਪਵਨ ਕੁਮਾਰ ਨੇ 588 ਅੰਕ (98 ਫੀਸਦੀ) 13ਵਾਂ ਰੈਂਕ, ਏ. ਸੀ. ਟੀ. ਡੀ. ਏ. ਵੀ. ਪਬਲਿਕ ਹਾਈ ਸਕੂਲ ਮੌੜ ਮੰਡੀ ਦੀ ਵਿਦਿਆਰਥਣ ਕਾਮਨੀ ਪੁੱਤਰੀ ਸੋਮਨਾਥ ਨੇ 588 ਅੰਕ (98 ਫੀਸਦੀ) 13ਵਾਂ ਰੈਂਕ ਅਤੇ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਭਾਈ ਰੂਪਾ ਦੀ ਵਿਦਿਆਰਥਣ ਜੀਵਨਜੋਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 588 ਅੰਕ (98 ਫੀਸਦੀ) 13ਵਾਂ ਰੈਂਕ ਹਾਸਿਲ ਕੀਤਾ ਹੈ
ਸੀਏ ਬਣਨ ਦਾ ਹੈ ਸੁਪਨਾ : ਹਰਨੂਰ ਕੌਰ
ਅੱਠਵੀਂ ਦੇ ਨਤੀਜੇ ’ਚੋਂ ਜ਼ਿਲ੍ਹੇ ’ਚੋਂ ਪਹਿਲੇ ਸਥਾਨ ਅਤੇ ਮੈਰਿਟ ਸੂਚੀ ’ਚ ਨਾਂਅ ਦਰਜ਼ ਕਰਵਾਉਣ ਵਾਲੀ ਪਿੰਡ ਮਾਨਵਾਲਾ ਵਾਸੀ ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੁਘੂ ਦੀ ਵਿਦਿਆਰਥਣ ਹਰਨੂਰ ਕੌਰ ਪੁੱਤਰੀ ਜਸਪਾਲ ਸਿੰਘ ਦਾ ਸੁਪਨਾ ਹੈ ਕਿ ਉਹ ਸੀਏ ਬਣੇ। ਉਨ੍ਹਾਂ ਦੱਸਿਆ ਕਿ ਉਸਦੀ ਵੱਡੀ ਭੈਣ ਵੱਲੋਂ ਵੀ ਸੀਏ ਦਾ ਕੋਰਸ ਕੀਤਾ ਜਾ ਰਿਹਾ ਹੈ, ਇਸ ਲਈ ਉਹ ਵੀ ਸੀਏ ਬਣਨਾ ਚਾਹੁੰਦੀ ਹੈ।