ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਹਰਪ੍ਰੀਤ ਸਿੰਘ ਹੈਪੀ ਨੰਗਲ ਨੇ ਅਹੁਦਾ ਸੰਭਾਲਿਆ
ਮੁਹੰਮਦ ਇਸਮਾਈਲ ਏਸ਼ੀਆ
ਅਮਰਗੜ੍ਹ/ਮਾਲੇਰਕੋਟਲਾ,5:ਅਪ੍ਰੈਲ
ਮਾਰਕੀਟ ਕਮੇਟੀ ਅਮਰਗੜ੍ਹ ਦੇ ਨਵ ਨਿਯੁਕਤ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਦੀ ਤਾਜਪੋਸ਼ੀ ਸਮੇਂ ਅਨਾਜ ਮੰਡੀ ਅਮਰਗੜ੍ਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ , ਜਿਸ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗ
ਇਸ ਸਮਾਗਮ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਆਮ ਪਾਰਟੀ ਦੇ ਵਰਕਰ ਅਤੇ ਆਗੂ , ਪੰਚ - ਸਰਪੰਚ , ਆੜਤੀ ਭਾਈਚਾਰਾ , ਟਰੱਕ ਆਪਰੇਟਰ ਯੂਨੀਅਨ ਦੇ ਮੈਂਬਰਾਨ , ਫੂਡ ਸਪਲਾਈ ਦੇ ਅਧਿਕਾਰੀ , ਮਾਰਕੀਟ ਕਮੇਟੀ ਦੇ ਨੁਮਾਇੰਦੇ , ਨਗਰ ਪੰਚਾਇਤ , ਸਹਿਕਾਰੀ ਸਭਾ ਅਮਰਗੜ੍ਹ ਦੇ ਡਾਇਰੈਕਟਰ , ਵਪਾਰ ਮੰਡਲ ਅਮਰਗੜ੍ਹ , ਦੁਕਾਨਦਾਰ ਭਾਈਚਾਰਾ ਆਦਿ ਉਚੇਚੇ ਤੌਰ 'ਤੇ ਪਹੁੰਚਿਆ ।
ਸਮਾਗਮ ਦੌਰਾਨ ਸੰਗਤਾਂ ਨੂੰ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਜੀ ਆਇਆਂ ਨੂੰ ਆਖਿਆ ਅਤੇ ਪ੍ਰੋਫੈਸਰ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਸੰਬੋਧਨ ਕਰਦਿਆਂ ਪਾਰਟੀ ਪ੍ਰਤੀ ਨੰਗਲ ਪਰਿਵਾਰ ਦੇ ਪਾਏ ਯੋਗਦਾਨ ਤੋਂ ਇਲਾਵਾ ਚੱਲ ਰਹੇ ਵਿਕਾਸ ਕਾਰਜਾਂ ਬਾਬਤ ਵਿਸਥਾਰ ਪੂਰਵਕ ਦੱਸਿਆ ਗਿਆ ।
ਸੰਗਤਾਂ ਦਾ ਧੰਨਵਾਦ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਵੱਲੋਂ ਕੀਤਾ ਗਿਆ ਜਦਕਿ ਮੰਚ ਸੰਚਾਲਨ ਦੀ ਜਿੰਮੇਵਾਰੀ ਸਮਾਜ ਸੇਵੀ ਸੁਖਜਿੰਦਰ ਸਿੰਘ ਬਾਜਵਾ ਵੱਲੋਂ ਨਿਭਾਈ ਗਈ । ਇਸ ਮੌਕੇ ਜਿੱਥੇ ਨੰਗਲ ਪਰਿਵਾਰ ਵੱਲੋਂ ਵਿਧਾਇਕ ਗੱਜਣ ਮਾਜਰਾ , ਡੀ ਐਸ ਪੀ ਅਮਰਗੜ੍ਹ ਦਵਿੰਦਰ ਸਿੰਘ ਸੰਧੂ , ਪੀ ਏ ਰਾਜੀਵ ਕੁਮਾਰ ਤੋਗਾਹੇੜੀ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਵੱਖ-ਵੱਖ ਸੰਸਥਾਵਾਂ ਅਤੇ ਪਤਵੰਤਿਆਂ ਵੱਲੋਂ ਚੇਅਰਮੈਨ ਹੈਪੀ ਨੰਗਲ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ , ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ , ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ ਪ੍ਰਧਾਨ ਟਰੱਕ ਯੂਨੀਅਨ ਅਮਰਗੜ੍ਹ , ਚੈਅਰਮੈਨ ਕੇਵਲ ਸਿੰਘ ਜਾਗੋਵਾਲ , ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ , ਪ੍ਰਦੀਪ ਸ਼ਰਮਾ ਜੱਗੀ , ਸਰਪੰਚ ਨਰੇਸ਼ ਕੁਮਾਰ ਨਾਰੀਕੇ , ਸਰਪੰਚ ਅੰਮ੍ਰਿਤ ਸਿੰਘ ਚੌਂਦਾ , ਸਰਪੰਚ ਪ੍ਰਭਦੀਪ ਸਿੰਘ ਬੱਬਰ , ਪਰਮਜੀਤ ਸਿੰਘ ਸਿੱਧੂ ਯੂ.ਐਸ.ਏ , ਗੁਰਦਾਸ ਸਿੰਘ ਅਮਰਗਡ਼੍ਹ , ਸੁਖਵਿੰਦਰ ਸਿੰਘ ਸੁੱਖਾ , ਰਜਿੰਦਰ ਸਿੰਘ ਹੈਪੀ , ਗੁਰਵੀਰ ਸਿੰਘ ਸੋਹੀ , ਜਗਜੀਤ ਸਿੰਘ ਦੀਸ਼ਾ ਸੰਧੂ , ਗੁਰਮੀਤ ਸਿੰਘ ਸੰਧੂ , ਸਮਾਜ ਸੇਵੀ ਕਰਮਜੀਤ ਸਿੰਘ ਖੇੜੀ ਜੱਟਾਂ , ਜਰਨੈਲ ਸਿੰਘ ਲਸੋਈ , ਸਰਪੰਚ ਬਲਦੇਵ ਸਿੰਘ ਦੁਲਮਾਂ ਆਦਿ ਨੇ ਸ਼ਿਰਕਤ ਕੀਤੀ ।