US News: ਹਰਮੀਤ ਕੌਰ ਢਿੱਲੋਂ ਬਣੇ ਸਿਵਲ ਰਾਈਟਸ ਡਿਪਟੀ ਅਟਾਰਨੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ), 4 ਅਪਰੈਲ 2025- ਹਰਮੀਤ ਕੌਰ ਢਿੱਲੋਂ ਨੂੰ 3 ਅਪਰੈਲ 2025 ਨੂੰ ਅਮਰੀਕੀ ਸੈਨੇਟ ਵੱਲੋਂ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੀ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਰਿਪਬਲਿਕਨ ਔਰਤ ਅਤੇ ਭਾਰਤੀ ਮੂਲ ਦੀ ਪਹਿਲੀ ਵਿਅਕਤੀ ਹਨ। ਇਸ ਤੋਂ ਪਹਿਲਾਂ, ਉਹ ਕੈਲੀਫ਼ੋਰਨੀਆ ਰਿਪਬਲਿਕਨ ਪਾਰਟੀ ਦੀ ਉਪ ਪ੍ਰਧਾਨ ਰਹੀ ਹਨ ਅਤੇ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਜ਼ਦੀਕੀ ਸਮਰਥਕ ਵਜੋਂ ਕੰਮ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਹੈ ।