ਅੱਠਵੀਂ ਕਲਾਸ ਦੇ ਨਤੀਜਿਆਂ ਦੌਰਾਨ ਪਾਸ ਫੀਸਦੀ ਪੱਖੋਂ ਪੰਜਾਬ ਭਰ ’ਚੋਂ 10ਵੇਂ ਸਥਾਨ ’ਤੇ ਮਾਨਸਾ ਜ਼ਿਲ੍ਹਾ
ਅਸ਼ੋਕ ਵਰਮਾ
ਮਾਨਸਾ, 5 ਅਪ੍ਰੈਲ 2025:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜ਼ੇ ’ਚੋਂ ਜ਼ਿਲ੍ਹਾ ਮਾਨਸਾ ਪਾਸ ਫੀਸਦੀ ਪੱਖੋਂ ਪੰਜਾਬ ਭਰ ’ਚੋਂ 10ਵੇਂ ਸਥਾਨ ’ਤੇ ਆਇਆ ਹੈ। ਮਾਨਸਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ ।
ਅੰਕੜਿਆਂ ਮੁਤਾਬਿਕ ਜ਼ਿਲ੍ਹੇ ਦੇ 8076 ਵਿਦਿਆਰਥੀਆਂ ਨੇ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ ’ਚੋਂ 7912 ਵਿਦਿਆਰਥੀ (97.97 ਫੀਸਦੀ) ਪਾਸ ਹੋਣ ’ਚ ਸਫਲ ਹੋਏ ਹਨ ।ਜਾਰੀ ਕੀਤੇ ਨਤੀਜ਼ੇ ਮੁਤਾਬਿਕ ਸਰਕਾਰੀ ਸੈਕੰਡਰੀ ਸਕੂਲ (ਕੰਨਿਆ) ਜੋਗਾ ਦੀ ਵਿਦਿਆਰਥਣ ਪ੍ਰਬਲਜੋਤ ਕੌਰ ਪੁੱਤਰੀ ਜਗਤਾਰ ਸਿੰਘ ਨੇ 600 ’ਚੋਂ 591 ਅੰਕ (98.50 ਫੀਸਦੀ) ਹਾਸਿਲ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਅਤੇ ਸੂਬੇ ’ਚੋਂ 10ਵਾਂ ਰੈਂਕ ਹਾਸਿਲ ਕਰਦਿਆਂ ਮੈਰਿਟ ਸੂਚੀ ’ਚ ਨਾਂਅ ਦਰਜ਼ ਕਰਵਾਇਆ ਹੈ।
ਮੈਰਿਟ ’ਚ ਜੋ ਹੋਰ ਵਿਦਿਆਰਥੀ ਆਏ ਹਨ ਉਨ੍ਹਾਂ ’ਚੋਂ ਗੌਰਮਿੰਟ ਸੈਕੰਡਰੀ ਸਕੂਲ ਉੱਭਾ ਬੁਰਜ ਢਿੱਲਵਾਂ ਦੀ ਸਤਵੀਰ ਕੌਰ ਪੁੱਤਰੀ ਸਤਨਾਮ ਸਿੰਘ ਨੇ 591 ਅੰਕ (98.50 ਫੀਸਦੀ) 10ਵਾਂ ਰੈਂਕ, ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਦੀ ਦੀ ਜੋਤਵੀਰ ਕੌਰ ਪੁੱਤਰੀ ਜਸਵੀਰ ਸਿੰਘ ਨੇ 590 (98.33 ਫੀਸਦੀ) 11ਵਾਂ ਰੈਂਕ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਅੱਕਾਂਵਾਲੀ ਦੇ ਦੀਪਇੰਦਰ ਸਿੰਘ ਮਾਨ ਪੁੱਤਰ ਗੁਰਪ੍ਰੀਤ ਸਿੰਘ ਨੇ 589 ਅੰਕ (98.17 ਫੀਸਦੀ) 12ਵਾਂ ਰੈਂਕ, ਸਿਲਵਰ ਵਾਟਿਕਾ ਕਾਨਵੈਂਟ ਸੀਨੀ. ਸੈਕੰਡਰੀ ਸਕੂਲ ਧਰਮਪੁਰਾ ਦੀ ਵਿਦਿਆਰਥਣ ਦਮਨਜੋਤ ਕੌਰ ਪੁੱਤਰੀ ਸੁਖਚੈਨ ਸਿੰਘ ਨੇ 588 ਅੰਕ (98 ਫੀਸਦੀ) 13ਵਾਂ ਰੈਂਕ, ਸਰਕਾਰੀ ਸੈਕੰਡਰੀ ਸਕੂਲ (ਕੰਨਿਆ) ਰੱਲਾ ਦੀ ਜਸਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ 588 ਅੰਕ (98 ਫੀਸਦੀ) 13ਵਾਂ ਰੈਂਕ ਅਤੇ ਗੁਰੂ ਹਰਗੋਬਿੰਦ ਪਬਲਿਕ ਸੀਨੀ. ਸੈਕੰਡਰੀ ਸਕੂਲ ਜੌੜਕੀਆਂ ਦੀ ਜਸਮੀਨ ਕੌਰ ਪੁੱਤਰੀ ਜਗਦੀਸ਼ ਸਿੰਘ ਨੇ 588 ਅੰਕ (98 ਫੀਸਦੀ) 13ਵਾਂ ਰੈਂਕ ਹਾਸਿਲ ਕੀਤਾ ਹੈ।