BSF ਨੇ ਜੰਮੂ ਸੈਕਟਰ ਵਿਚ ਅਤਿਵਾਦੀ ਨੂੰ ਫੁੰਡਿਆ
ਜੰਮੂ : ਪਾਕਿਸਤਾਨ ਵਾਲੇ ਪਾਸਿਓਂ ਸਰਹੱਦ 'ਤੇ ਦਲੇਰੀ ਵਧਦੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ (BSF) ਦੇ ਅਨੁਸਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਦੇ ਵਿਚਕਾਰ ਪਾਕਿਸਤਾਨ ਵੱਲੋਂ ਜੰਮੂ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਸੈਨਿਕਾਂ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਨ੍ਹਾਂ ਨੇ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਪੂਰੀ ਘਟਨਾ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਵੀ ਮਾਰ ਦਿੱਤਾ ਗਿਆ ਹੈ।
ਬੀਐਸਐਫ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ, ਸਾਡੇ ਸੈਨਿਕਾਂ ਨੇ ਜੰਮੂ ਸਰਹੱਦੀ ਖੇਤਰ ਦੇ ਨੇੜੇ ਅੰਤਰਰਾਸ਼ਟਰੀ ਸਰਹੱਦ 'ਤੇ ਕੁਝ ਸ਼ੱਕੀ ਗਤੀਵਿਧੀਆਂ ਵੇਖੀਆਂ... ਜਦੋਂ ਉਨ੍ਹਾਂ ਨੇ ਇਸ ਵੱਲ ਧਿਆਨ ਦਿੱਤਾ, ਤਾਂ ਉਨ੍ਹਾਂ ਨੂੰ ਇੱਕ ਘੁਸਪੈਠੀਏ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਿਲਿਆ। ਸਾਡੇ ਸੈਨਿਕਾਂ ਨੇ ਘੁਸਪੈਠੀਏ ਨੂੰ ਅੱਗੇ ਨਾ ਵਧਣ ਅਤੇ ਆਤਮ ਸਮਰਪਣ ਕਰਨ ਲਈ ਕਿਹਾ... ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਗੇ ਵਧਦਾ ਰਿਹਾ... ਅੰਤ ਵਿੱਚ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਸਾਡੇ ਸੈਨਿਕਾਂ ਨੇ ਉਸਨੂੰ ਮਾਰ ਦਿੱਤਾ।