PM Modi ਸੁਪਨੇ ਨੂੰ ਸਾਕਾਰ ਕਰਨ 'ਚ ਹਰਿਆਣਾ ਦਾ ਰਹੇਗਾ ਵਿਸ਼ੇਸ਼ ਯੋਗਦਾਨ - CM ਸੈਣੀ
ਚੰਡੀਗੜ੍ਹ, 4 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਦਾ ਵਿਸ਼ੇਸ਼ ਯੋਗਦਾਨ ਰਹੇਗਾ। ਇਸੀ ਤਰ੍ਹਾ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਹਰਿਆਣਾ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜੀ ਨਾਲ ਅੱਗੇ ਵਧਾਉਣਾ ਹੋਵੇਗਾ। ਸਰਕਾਰ ਦੀ ਨੀਤੀਆਂ ਤੇ ਭਲਾਈਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੋਵੇਗਾ।
ਮੁੱਖ ਮੰਤਰੀ ਅੱਜ ਆਪਣੇ ਨਿਵਾਸ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਵਿੱਚ ਅੰਬਾਲਾ ਤੋਂ ਆਏ ਸੈਕੜਿਆਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹਰ ਖੇਤਰ ਵਿੱਚ ਵਿਕਾਸ ਹੋਇਆ ਹੈ ਅਤੇ ਦੁਨੀਆ ਵਿੱਚ ਭਾਰਤ ਦਾ ਨਾਂਅ ਉੱਚਾ ਹੋਇਆ ਹੈ। ਹੁਣ ਭਾਰਤ ਸੁਰੱਖਿਅਤ, ਲੋਕਾਂ ਦੇ ਹਿੱਤਾਂ ਨੂੰ ਸੱਭ ਤੋਂ ਉੱਪਰ ਰੱਖਣ ਵਾਲਾ, ਤੇਜ ਗਤੀ ਨਾਲ ਵਿਕਸਿਤ ਹੋਣ ਵਾਲਾ ਰਾਸ਼ਟਰ ਬਣਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਜਨ ਹਿਤੇਸ਼ੀ ਯੋਜਨਾਵਾਂ ਦਾ ਲਾਭ ਜਨ-ਜਨ ਤੱਕ ਪਹੁੰਚਾਇਆ ਜਾ ਰਿਹਾ ਹੈ। ਯੋਗ ਵਿਅਕਤੀਆਂ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦਾ ਵਿਕਾਸ ਤੇਜ ਗਤੀ ਨਾਲ ਹੋ ਰਿਹਾ ਹੈ। ਸੂਬੇ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਦੀ ਬਿਹਤਰ ਸਹੂਲਤਾਂ ਮਿਲੀਆਂ ਹਨ। ਟ੍ਰਿਪਲ ਇੰਜਨ ਦੀ ਸਰਕਾਰ ਤਿੰਨ ਗੁਣਾ ਤੇਜੀ ਨਾਲ ਕੰਮ ਕਰ ਕੇ ਦੇਸ਼ ਤੇ ਸੂਬੇ ਵਿੱਚ ਵਿਕਾਸ ਕੰਮਾਂ ਵਿੱਚ ਵਾਧਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨੂੰ ਆਰਥਕ ਰੂਪ ਨਾਲ ਮਜਬੁਤ ਕਰਨ ਦਾ ਕੰਮ ਕੀਤਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜੋ ਕਿਸਾਨਾਂ ਦੀ ਸਾਰੀ ਫਸਲਾਂ ਨੂੰ ਸੌ-ਫੀਸਦੀ ਐਮਐਸਪੀ 'ਤੇ ਖਰੀਦ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਵਿੱਚ 1.50 ਲੱਖ ਲੋਕ ਸੰਤ ਕਬੀਰ ਕੁਟੀਰ ਵਿੱਚ ਉਨ੍ਹਾਂ ਤੋਂ ਮਿਲਣ ਪਹੁੰਚੇ, ਜਿਨ੍ਹਾਂ ਵਿੱਚੋਂ 75 ਹਜਾਰ ਲੋਕਾਂ ਦੇ ਕੰਮ ਕੀਤੇ ਗਏ। ਹੋਰ ਲੋਕਾਂ ਦੇ ਕੰਮ ਵੀ ਤੇਜੀ ਨਾਲ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ ਜੈਯੰਤੀ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਿਸਾਰ ਵਿੱਚ ਮਹਾਰਾਜਾ ਅਗਰਸੇਨ ਏਅਰਪੋਰਟ ਦਾ ਉਦਘਾਟਨ ਅਤੇ ਯਮੁਨਾਨਗਰ ਵਿੱਚ 800 ਮੇਗਾਵਾਟ ਬਿਜਲੀ ਦੀ ਨਵੀਂ ਯੂਨਿਟ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਇਸ ਯੂਨਿਟ 'ਤੇ 7272 ਕਰੋੜ ਰੁਪਏ ਖਰਚ ਹੋਣਗੇ, ਜੋ ਕਿ ਸਾਲ 2028 ਦੇ ਆਖੀਰ ਤੱਕ ਬਣ ਕੇ ਤਿਆਰ ਹੋ ਜਾਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਯਮੁਨਾਨਗਰ ਵਿੱਚ ਪਹੁੰਚਣ। ਇਸ ਮੌਕੇ 'ਤੇ ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਣੀ, ਸਾਬਕਾ ਮੰਤਰੀ ਅਸੀਮ ਗੋਇਲ, ਸਾਬਕਾ ਮੰਤਰੀ ਸੰਤੋਸ਼ ਸਾਰਵਾਨ, ਸ੍ਰੀਮਤੀ ਬੰਤੋਂ ਕਟਾਰਿਆ ਸਮੇਤ ਕਾਫੀ ਮਾਣਯੋਗ ਲੋਕ ਮੌਜੂਦ ਰਹੇ।