ਰਵਿੰਦਰ ਸਿੰਘ
ਖੰਨਾ | 5 ਅਪ੍ਰੈਲ 2025 :
ਇਸ ਵਾਰ ਸਰ੍ਹੋਂ ਦੀ ਫ਼ਸਲ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਵਧਾ ਦਿੱਤੀ ਹੈ। ਮੌਸਮ ਚੰਗਾ ਰਹਿਣ ਕਾਰਨ ਝਾੜ ਵੀ ਵਧੀਆ ਹੋਈ ਅਤੇ ਮੰਡੀ ਵਿੱਚ ਰੇਟ 7 ਹਜ਼ਾਰ ਰੁਪਏ ਤੋਂ ਵੱਧ ਮਿਲ ਰਹੇ ਹਨ।
ਖੰਨਾ ਅਨਾਜ ਮੰਡੀ, ਜੋ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ, ਉਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਸਰ੍ਹੋਂ ਵੇਚਣ ਲਈ ਪਹੁੰਚ ਰਹੇ ਹਨ। ਹਾਲਾਂਕਿ, ਸਰ੍ਹੋਂ ਦੀ ਸਰਕਾਰੀ ਖਰੀਦ ਨਹੀਂ ਹੁੰਦੀ, ਸਿਰਫ਼ ਨਿੱਜੀ ਵਪਾਰੀ ਹੀ ਇਸ ਦੀ ਖਰੀਦ ਕਰ ਰਹੇ ਹਨ।
ਕਿਸਾਨਾਂ ਦੀ ਮੰਗ – ਸਰਕਾਰੀ ਖਰੀਦ ਹੋਣੀ ਚਾਹੀਦੀ ਹੈ
ਪਿੰਡ ਰੱਤੋਂ (ਜ਼ਿਲਾ ਫਤਿਹਗੜ੍ਹ ਸਾਹਿਬ) ਤੋਂ ਆਏ ਕਿਸਾਨ ਨਰਿੰਦਰ ਸਿੰਘ ਨੇ ਕਿਹਾ,
“ਸਰਕਾਰ ਨੂੰ ਬੀਜ ਉਪਲਬਧ ਕਰਵਾਉਣ ਤੋਂ ਲੈ ਕੇ ਐਮਐਸਪੀ 'ਤੇ ਖਰੀਦ ਦੀ ਗਰੰਟੀ ਦੇਣੀ ਚਾਹੀਦੀ ਹੈ।”
ਆੜ੍ਹਤੀਆਂ ਦੀ ਹਮਾਇਤ
ਮੰਡੀ ਦੇ ਆੜ੍ਹਤੀ ਵੇਦ ਪ੍ਰਕਾਸ਼ ਤੇ ਗਿਰਧਾਰੀ ਲਾਲ ਨੇ ਦੱਸਿਆ ਕਿ:
“ਸਰ੍ਹੋਂ ਦੀ ਬਿਜਾਈ ਤਾਂ ਘੱਟ ਹੋਈ, ਪਰ ਝਾੜ 8 ਤੋਂ 10 ਕੁਇੰਟਲ ਪ੍ਰਤੀ ਏਕੜ ਹੋ ਰਹੀ ਹੈ ਅਤੇ ਰੇਟ ਵੀ ਪਿਛਲੇ ਸਾਲ ਤੋਂ 1000 ਰੁਪਏ ਜ਼ਿਆਦਾ ਹਨ। ਜੇਕਰ ਸਰਕਾਰ ਖਰੀਦ ਕਰੇ, ਤਾਂ ਆੜ੍ਹਤੀਆਂ ਲਈ ਵੀ ਭੁਗਤਾਨ ਦੀ ਗਰੰਟੀ ਹੋਵੇਗੀ।”
ਮੰਡੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਅੱਪਡੇਟ
ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ:
ਹੁਣ ਤੱਕ 2950 ਕੁਇੰਟਲ ਸਰ੍ਹੋਂ ਦੀ ਖਰੀਦ ਹੋ ਚੁੱਕੀ ਹੈ।
ਪੀਲੀ ਸਰ੍ਹੋਂ ਦਾ ਰੇਟ ₹7400 ਅਤੇ ਕਾਲੀ ਸਰ੍ਹੋਂ ਦਾ ₹5810 ਪ੍ਰਤੀ ਕੁਇੰਟਲ ਤੱਕ ਗਿਆ ਹੈ।
ਮੰਡੀ ਕਮੇਟੀ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ, ਭਾਵੇਂ ਖਰੀਦ ਨਿੱਜੀ ਪੱਧਰ 'ਤੇ ਹੋ ਰਹੀ ਹੈ।
2 | 8 | 3 | 4 | 6 | 8 | 5 | 3 |