ਪੰਜਾਬ 'ਚ ਵੱਡੀ ਵਾਰਦਾਤ: ਸੁਨਿਆਰੇ ਦੀ ਗੋਲੀ ਲੱਗਣ ਨਾਲ ਮੌਤ
ਦੀਪਕ ਜੈਨ
ਜਗਰਾਉਂ 4 ਅਪ੍ਰੈਲ : ਜਗਰਾਉਂ ਨੇੜੇ ਪਿੰਡ ਮਲਕ ਵਿੱਚ ਗੋਲੀ ਲੱਗਣ ਕਾਰਨ ਮੱਲਾਪੁਰ ਦੇ ਮਸ਼ਹੂਰ ਸੁਨਿਆਰੇ ਰਾਜੂ ਜਵੈਲਰਜ਼ ਇਸੇਵਾਲ ਵਾਲੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੱਲਾਪੁਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਸਿੰਘ ਆਪਣੇ ਦੋਸਤ ਜਰਨੈਲ ਸਿੰਘ ਨਾਲ ਉਸਦੇ ਸਾਲੇ ਸੰਦੀਪ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਅਤੇ ਪ੍ਰੋਗਰਾਮ ਦੌਰਾਨ ਜਰਨੈਲ ਸਿੰਘ ਦੇ ਪਿਸਤੌਲ ਦੀਆਂ ਦੋ ਗੋਲੀਆਂ ਲੱਗਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।