ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੇ ਮੈਗਾ ਦਾਖਲਾ ਮੁਹਿੰਮ ਆਰੰਭੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 05 ਅਪ੍ਰੈਲ ,2025
ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਹਿੱਤ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ), ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਮੈਗਾ ਦਾਖਲਾ ਮੁਹਿੰਮ ਆਰੰਭ ਕੀਤੀ ਗਈ। ਇਸ ਮੁਹਿੰਮ ਦੁਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਆਪ ਡੋਰ ਟੂ ਡੋਰ ਜਾਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਮੁਫ਼ਤ ਸਹੂਲਤਾਂ ਵਾਰੇ ਆਮ ਪਬਲਿਕ ਨੂੰ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਨਾਲ ਜੋੜਕੇ ਗੁਣਾਤਮਿਕ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਬੱਚਿਆਂ ਨੂੰ ਈ ਕੰਨਟੈਂਟ ਅਤੇ ਪ੍ਰੋਜੈਕਟਰ ਵਿਧੀਆਂ ਰਾਂਹੀ ਸਿਖਾਇਆ ਜਾ ਰਿਹਾ ਹੈ ਤਾਂ ਕਿ ਬੱਚੇ ਸਮੇਂ ਦੇ ਹਾਣੀ ਬਣ ਸਕਣ। ਦਾਖਲਾ ਮੁਹਿੰਮ ਵਾਰੇ ਪ੍ਰੈਸ ਨੇ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਹਿੱਤ ਜ਼ਿਲ੍ਹੇ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ) ਦੀ ਪ੍ਰਧਾਨਗੀ ਹੇਠ ਇੱਕ ਜ਼ਿਲ੍ਹਾ ਦਾਖਲਾ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵਿੱਚ ਹਰੇਕ ਬਲਾਕ ਦਾ ਇੱਕ-ਇੱਕ ਮੈਂਬਰ ਲਿਆ ਗਿਆ ਸੀ। ਇਨ੍ਹਾਂ ਮੈਬਰਾਂ ਵਲੋਂ ਆਪਣੇ-ਆਪਣੇ ਬਲਾਕਾਂ ਵਿੱਚ ਬਲਾਕ ਪੱਧਰੀ ਕਮੈਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਸਾਰੀਆਂ ਕਮੇਟੀਆਂ ਇੱਕ ਅਪ੍ਰੈਲ ਤੋਂ ਲਗਾਤਾਰ ਫੀਲਡ ਵਿੱਚ ਡੋਰ ਟੂ ਡੋਰ ਜਾ ਰਹੀਆਂ ਹਨ। ਅੱਜ ਸਪੈਸ਼ਲ ਤੌਰ ਤੇ ਜ਼ਿਲ੍ਹੇ ਵਲੋਂ ਮੈਗਾ ਦਾਖਲਾ ਮੁਹਿੰਮ ਆਰੰਭ ਕੀਤੀ ਗਈ ਸੀ ਤਾਂ ਕਿ ਵੀ ਬੱਚਾ ਸਿੱਖਿਆ ਦੇ ਅਧਿਕਾਰ ਤੋੰ ਵਾਂਝਾ ਨਾ ਰਹਿ ਜਾਏ। ਉਨ੍ਹਾਂ ਦੱਸਿਆਂ ਕਿ ਹੁਣ ਤੱਕ ਪ੍ਰਾਇਮਰੀ ਸਕੂਲਾਂ ਵਿੱਚ ਲੱਗਭੱਗ 1560 ਬੱਚੇ ਦਾਖਲ ਕੀਤੇ ਜਾ ਚੁੱਕੇ ਹਨ। ਇਹ ਅਭਿਆਨ ਪੂਰਾ ਅਪ੍ਰੈਲ ਮਹੀਨਾ ਜਾਰੀ ਰਹੇਗਾ। ਸਾਡਾ ਮਕਸਦ ਆਪਣੇ ਜ਼ਿਲ੍ਹੇ ਨੂੰ ਦਾਖਲਾ ਮੁਹਿੰਮ ਵਿੱਚ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਲੈਕੇ ਆਉਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮੈਗਾ ਦਾਖਲਾ ਮੁਹਿੰਮ ਦੁਰਾਨ ਹਰੇਕ ਸਕੂਲ ਵਲੋਂ ਇੱਕ ਬੱਚਾ ਦਾਖਲ ਕੀਤਾ ਗਿਆ,ਜਿਸ ਨਾਲ ਜ਼ਿਲ੍ਹੇ ਅੰਦਰ 425 ਬੱਚਿਆਂ ਦਾ ਦਾਖਲਾ ਹੋਇਆ ਹੈ। ਅੱਜ ਦੀ ਇਸ ਮੁਹਿੰਮ ਦੁਰਾਨ ਬਲਾਕ ਔੜ ਵਲੋਂ ਸਭ ਤੋਂ ਵੱਧ ਦਾਖਲਾ ਕੀਤਾ ਗਿਆ ਹੈ,ਇਸ ਲਈ ਔੜ ਬਲਾਕ ਟੀਮ ਨੂੰ ਜ਼ਿਲ੍ਹਾ ਪੱਧਰ ਉੱਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਦੀ ਮੈਗਾ ਦਾਖਲਾ ਮੁਹਿੰਮ ਦੁਰਾਨ ਨੀਲ ਕਮਲ,ਓਕਾਰ ਸਿੰਘ,ਕਮਲਦੀਪ,ਪਰਮਜੀਤ ਸਿੰਘ,ਜਸਵਿੰਦਰ ਕੌਰ,ਅੰਮ੍ਰਿਤਪਾਲ ਸਿੰਘ,ਸੁਖਰਾਮ,ਨਰਿੰਦਰ ਕੌਰ,ਅੰਮ੍ਰਿਤਪਾਲ ਸਿੰਘ,ਬਲਵੀਰ ਨੌਰਾ,ਕਿਰਨ ਬਾਲਾ,ਆਰਤੀ,ਸੋਰਵ ਕੁਮਾਰ ਅਤੇ ਭੁਪਿੰਦਰ ਲਾਲ ਹਾਜ਼ਰ ਰਹੇ।