ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿਖੇ ਲਗਾਇਆ 'ਅੱਗ ਸੁਰੱਖਿਆ ਕੈਂਪ'
ਰੋਹਿਤ ਗੁਪਤਾ
ਬਟਾਲਾ, 30 ਮਾਰਚ 2025 ਭਾਰਤੀਯ ਖੁਰਾਕ ਨਿਗਮ ਬਟਾਲਾ-1 ਦੇ ਗੋਦਾਮਾਂ ਵਿਖੇ ਅੱਗ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਸਥਾਨਕ ਫਾਇਰ ਐਂਡ ਐਮਰਜੈਂਸੀ ਸਰਵਿਸ ਬਟਾਲਾ ਦੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਵਿਚ ਫਾਇਰ ਅਫ਼ਸਰ ਰਾਜੇਸ਼ ਸ਼ਰਮਾ, ਪੋਸਟ ਵਾਰਡਨ ਹਰਬਖਸ਼ ਸਿੰਘ, ਫਾਇਰ ਫਾਈਟਰਾਂ ਦੇ ਨਾਲ ਸਟਾਫ, ਪੱਲੇਦਾਰ, ਟਰੱਕ ਡਰਾਈਵਰ/ਸਹਾਇਕ ਤੇ ਸੁਰੱਖਿਆ ਜਵਾਨਾਂ ਨੇ ਹਿੱਸਾ ਲਿਆ।
ਇਸ ਦੋਰਾਨ ਨੀਰਜ ਸ਼ਰਮਾ ਵਲੋਂ ਗੋਦਾਮਾਂ ਵਿਚ ਅੱਗ ਲੱਗਣ ਦੇ ਕਾਰਨਾਂ ਬਾਰੇ ਦੱਸਿਆ ਤੇ ਕਿਹਾ ਕਿ ਸਾਵਧਾਨੀ ਨਾਲ ਅੱਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਇਥੇ ਸਾਰੇ ਸਟਾਫ ਦੇ ਨਾਲ ਪੱਲੇਦਾਰ, ਟਰੱਕ ਡਰਾਈਵਰ/ਸਹਾਇਕ ਤੇ ਸੁਰੱਖਿਆਂ ਜਵਾਨ ਨੂੰ ਅੱਗ ਸੁਰੱਖਿਆਂ ਦੇ ਗੁਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਮਾਂ ਅਤੇ ਸਥਿਤੀ ਅਨੁਸਾਰ ਆਪਣੇ ਹੀ ਯਤਨਾਂ ਨਾਲ ਅੱਗ ਤੇ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ। ਇਸੇ ਦੋਰਾਨ ਕਲਾਸ-ਏ ਦੀ ਅੱਗ ਜਿਵੇਂ ਬਾਰਦਾਨਾਂ, ਲੱਕੜਾਂ ਆਦਿ ਨੂੰ, ਰੇਤ, ਮਿੱਟੀ, ਪਾਣੀ ਅਤੇ ਰੁੱਖਾਂ ਦੀਆਂ ਟਾਹਿਣੀਆਂ ਨਾਲ ਬੁਝਾਇਆ ਜਾ ਸਕਦਾ ਹੈ। ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕਰੋ ਜਿਥੇ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ।