ASI ਕਸ਼ਮੀਰ ਕੌਰ ਜੱਗੀ ਮਾਨ ਦੀ ਹੌਸਲਾ ਅਫ਼ਜਾਈ ਕਰਦੇ ਹੋਏ SSP ਸ਼ੁਭਮ ਅਗਰਵਾਲ
ਫਤਹਿਗੜ੍ਹ ਸਾਹਿਬ 31 ਮਾਰਚ 2025 : ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਬਤੌਰ ਏ.ਐਸ ਆਈ ਕੰਮ ਕਰ ਰਹੀ ਕਸ਼ਮੀਰ ਕੌਰ ਨੇ ਕੁੱਝ ਸਮਾਂ ਪਹਿਲਾਂ ਹੋਈ ਨੈਸ਼ਨਲ ਮਾਸਟਰ ਚੈਂਪੀਅਨਸ਼ਿਪ, ਬੰਗਲੌਰ ਵਿਚ 02 ਮੈਡਲ ਹਾਸਲ ਕਰਕੇ ਪੰਜਾਬ ਪੁਲਿਸ ਦਾ ਪੂਰੇ ਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ , ਕਸ਼ਮੀਰ ਕੌਰ ਜੱਗੀ ਮਾਨ ਸ਼ੋਰਟ ਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਛੇਵੀ ਕਲਾਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੈਡਲ ਜਿੱਤਦੀ ਆ ਰਹੀ ਹੈ ,ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ਼ੁਬਮ ਅਗਰਵਾਲ ਨੇ ਉਹਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਜਿਵੇਂ ਕਿ ਪੰਜਾਬ ਪੁਲਿਸ ਸਦਾ ਹੀ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਤਤਪਰ ਰਹਿੰਦੀ ਹੈ, ਇਸੇ ਤਰ੍ਹਾਂ ਅੰਤਰਰਾਸ਼ਟਰੀ ਖੇਡ ਮੰਚ 'ਤੇ ਪੰਜਾਬ ਦਾ ਨਾਮ ਚਮਕਾਉਣ ਵਿੱਚ ਵੀ ਸਭ ਤੋਂ ਅੱਗੇ ਹੈ