ਜਗਨੰਦਨ ਸਿੰਘ ਰੀਹਲ ਨੂੰ AAP ਦੇ ਬੀ ਸੀ ਵਿੰਗ ਦਾ ਸਟੇਟ ਵਾਇਸ ਪ੍ਰਧਾਨ ਲਗਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 31 ਮਾਰਚ 2025:
ਆਮ ਆਦਮੀ ਪਾਰਟੀ ਵੱਲੋਂ ਜਗਨੰਦਨ ਸਿੰਘ ਰੀਹਲ ਰੂਪਨਗਰ ਨੂੰ ਪਾਰਟੀ ਦੇ ਬੀ ਸੀ ਵਿੰਗ ਦਾ ਸਟੇਟ ਦਾ ਵਾਈਸ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ, ਡਾਕਟਰ ਸੰਦੀਪ ਪਾਠਕ ਨੈਸ਼ਨਲ ਜਰਨਲ ਸਕੱਤਰ ਆਰਗੇਨਾਈਜ਼ਿੰਗ ,ਸ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ, ਅਮਨ ਅਰੋੜਾ ਪ੍ਰਧਾਨ ਪੰਜਾਬ, ਸਪੀਕਰ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ, ਮਨੀਸ਼ ਸਿਸੋਦੀਆ ਜੀ ਇੰਨਚਾਰਜ਼਼ ਪੰਜਾਬ, ਦਿਨੇਸ਼ ਚੱਢਾ ਐਮ ਐਲ ਏ ਹਲਕਾ ਰੂਪਨਗਰ ਅਤੇ ਹੋਰ ਵੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਇਹ ਅਹੁਦਾ ਮਿਲਿਆ ਹੈ ਉਨ੍ਹਾਂ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅੱਗੇ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ ਬੀ ਸੀ ਕਲਾਸ ਨੂੰ ਆ ਰਹੀਆਂ ਮੁਸਕਲਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ।