ਵ੍ਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 30 ਮਾਰਚ 2025 - ਪੁਲਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ ਹੇਠ ਵ੍ਹੀਕਲ ਚੋਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰੁਪਿੰਦਰ ਸਿੰਘ DCP/INV. ਅਮਨਦੀਪ ਸਿੰਘ ਬਰਾੜ ADCP/INV, ਰਾਜੇਸ਼ ਕੁਮਾਰ ਸ਼ਰਮਾਂ ACP/DETECTIV-2 ਅਗਵਾਈ ਤਹਿਤ ਇੰਚਾਰਜ ਕ੍ਰਾਈਮ ਬਰਾਂਚ-03 ਲੁਧਿਆਣਾ ਵੱਲੋਂ ਕਾਰਵਾਈ ਕਰਦਿਆਂ ਵ੍ਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ ਮਿਤੀ 26 ਮਾਰਚ ਨੂੰ ਇੰਚਾਰਜ ਕ੍ਰਾਈਮ ਬਰਾਂਚ 03 ਲੁਧਿਆਣਾ ਸਮੇਤ ਪੁਲਿਸ ਪਾਰਟੀ ਦੇ ਬਾਏ ਕਰਨੇ ਚੈਕਿੰਗ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿਚ ਨੇੜੇ ਪਾਣੀ ਵਾਲੀ ਟੈਂਕੀ BCM ਸਕੂਲ ਸੈਕਟਰ 32 ਲੁਧਿਆਣਾ ਵਿਖੇ ਨਾਕਾਬੰਦੀ ਕੀਤੀ ਸੀ, ਇਤਲਾਹ ਮਿਲੀ ਕਿ ਪ੍ਰਦੀਪ ਕੁਮਾਰ ਉਰਫ਼ ਨੋਨਾ,ਤਰੁਨ ਕੁਮਾਰ ਉਰਫ਼ ਲੱਕੀ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਨੇ ਇੱਕ ਟੈਂਪੂ ਛੋਟਾ ਹਾਥੀ ਨੰਬਰ ਲੁਧਿਆਣਾ ਸ਼ਹਿਰ ਵਿਚੋਂ ਚੋਰੀ ਕੀਤਾ ਹੈ ਜੋ ਉਂਕਾਰ ਵਿਹਾਰ ਨੇੜੇ ਸੈਕਟਰ 32 ਪਾਸ ਸਮੇਤ ਚੋਰੀ ਦੇ ਟੈਂਪੂ ਵਿਚ ਬੈਠੇ ਹਨ।
ਜਿਸ ਤੇ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ ਤੇ ਉਂਕਾਰ ਵਿਹਾਰ ਨੇੜੇ ਸੈਕਟਰ 32 ਲੁਧਿਆਣਾ ਵਿਖੇ ਰੇਡ ਕੀਤੀ। ਜਿੱਥੇ ਇੱਕ TATA ਛੋਟਾ ਹਾਥੀ ਨੰਬਰੀ PB 10 HA 0683 ਰੰਗ ਖਾਕੀ ਪੀਲੀ ਨੰਬਰ ਪਲੇਟਾਂ ਵਾਲਾ ਖੜਾ ਦਿਖਾਈ ਦਿੱਤਾ ਜਿਸ ਵਿਚ ਤਿੰਨ ਮੋਨੇ ਲੜਕੇ ਅੰਦਰ ਬੈਠੇ ਦਿਖਾਈ ਦਿੱਤੇ , ਜੀ ਮੌਕੇ ਤੇ ਟੈਂਪੂ ਛੋਟਾ ਹਾਥੀ ਦੀ ਮਾਲਕੀ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਾ ਕਰ ਸਕੇ। ਜਿਸ ਨੂੰ ਚੋਰੀ ਦਾ ਸਮਝਦੇ ਹੋਏ ਪੁਲਿਸ ਪਾਰਟੀ ਨੇ ਕਬਜੇ ਵਿਚ ਲਿਆ। ਅੱਜ ਦੋਸ਼ੀਆ ਨੇ ਆਪਣੇ ਦਰਜ਼ ਬਿਆਨ ਅਨੁਸਾਰ ਟੈਂਪੂ ਮਾਰਕਾ ਅਸ਼ੋਕਾ ਲੇਲੈਂਡ ਅਤੇ 2 ਮੋਟਰ ਸਾਈਕਲ ਮਾਰਕਾ ਪਲਟੀਨਾ ਰੰਗ ਕਾਲਾ ਬਿਨਾ ਨੰਬਰੀ ਬਰਾਮਦ ਕਰਵਾਏ (ਦੋਸ਼ੀਆ ਖ਼ਿਲਾਫ਼ ਲੁਧਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਧਾਗਾ ਚੋਰੀ ਦੇ ਮੁਕੱਦਮੇ ਦਰਜ ਹਨ । ਜੌ ਦੋਸ਼ੀਆ ਖ਼ਿਲਾਫ਼ ਥਾਣਾ ਡਵੀਜ਼ਨ ਨੰ:7 ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ। ਦੋਸ਼ੀਆਂ ਪਾਸੇ ਇਹ ਪਤਾ ਕਰਨਾ ਬਾਕੀ ਹੈ ਕਿ ਓਹਨਾਂ ਨੇ ਲੁਧਿਆਣਾ ਸ਼ਹਿਰ ਵਿਚੋਂ ਹੋਰ ਕਿਹੜੇ ਕਿਹੜੇ ਵਹੀਕਲ ਚੋਰੀ ਕੀਤੇ ਹਨ ਅਤੇ ਅੱਗੇ ਕਿਸ ਕਿਸ ਨੂੰ ਵੇਚੇ ਹਨ।