← ਪਿਛੇ ਪਰਤੋ
12 ਸਾਲਾ ਬੱਚੀ ਨਾਲ ਜ਼ਬਰ ਜਨਾਹ, ਆਟੋ ਚਾਲਕ ਗ੍ਰਿਫਤਾਰ ਬਾਬੂਸ਼ਾਹੀ ਨੈਟਵਰਕ ਪਟਿਆਲਾ, 31 ਮਾਰਚ, 2025: ਪਟਿਆਲਾ ਵਿਚ ਇਕ 12 ਸਾਲਾ ਬੱਚੀ ਨਾਲ ਆਟੋ ਚਾਲਕ ਵੱਲੋਂ ਜ਼ਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ। ਅਸਲ ਵਿਚ ਇਸ ਆਟੋ ਚਾਲਕ ਦੇ ਈ ਰਿਕਸ਼ਾ ਵਿਚ ਹੀ 12 ਸਾਲਾ ਬੱਚੀ ਸਕੂਲ ਜਾਂਦੀ ਤੇ ਆਉਂਦੀ ਸੀ। ਇਸਨੇ ਸੁੰਨਸਾਨ ਥਾਂ ’ਤੇ ਲਿਜਾ ਕੇ ਬੱਚੀ ਨਾਲ ਜ਼ਬਰ ਜਨਾਹ ਕੀਤਾ। ਇਸਦਾ ਖੁੱਲ੍ਹਾਸਾ 8 ਮਹੀਨੇ ਬਾਅਦ ਉਦੋਂ ਹੋਇਆ ਜਦੋਂ ਬੱਚੀ ਗਰਭਵਤੀ ਨਿਕਲੀ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ।
Total Responses : 0