ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਸੰਭਾਲਿਆ ਅਹੁਦਾ
* ਆਮ ਆਦਮੀ ਪਾਰਟੀ ਇਮਾਨਦਾਰ, ਮਿਹਨਤੀ ਅਤੇ ਵਫਾਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ-ਵਿਧਾਇਕ ਰਹਿਮਾਨ
* ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ 'ਤੇ ਉਹ ਹਰ ਹਾਲ 'ਚ ਖਰ੍ਹੇ ਉਤਰਾਂਗਾ--ਜਾਫਰ ਅਲੀ
ਮਾਲੇਰਕੋਟਲਾ 01 ਅਪ੍ਰੈਲ 2025 - ਮਾਰਕਿਟ ਕਮੇਟੀ ਮਾਲੇਰਕੋਟਲਾ ਦੇ ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਅਹੁਦਾ ਸੰਭਾਲਿਆ, ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਪਰਿਵਾਰ ਸਮੇਤ ਹਾਜ਼ਰ ਰਹੇ। ਤਾਜਪੋਸ਼ੀ ਸਮਾਗਮ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਪਾਰਟੀ ਦੇ ਵਲੰਟੀਅਰ, ਪੰਚ-ਸਰਪੰਚ, ਵਰਕਰ, ਆਗੂ ਅਤੇ ਵੱਖ-ਵੱਖ ਸਖਸ਼ੀਅਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਮੌਕੇ ਡਾਕਟਰ ਜਮੀਲ-ਉਰ-ਰਹਿਮਾਨ ਦੇ ਸ਼ਰੀਕ-ਏ-ਹਯਾਤ ਫਰਿਆਲ ਉਰ ਰਹਿਮਾਨ , ਚੇਅਰਮੈਨ ਪੰਜਾਬ ਜੈਨਕੋ ਲਿਮਟਿਡ ਨਵਜੋਤ ਸਿੰਘ ਜਰਗ,ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ ਕੁਠਾਲਾ, ਏ.ਕੇ.ਵਾਈ.ਮੂਨਿਸ ਉਰ ਰਹਿਮਾਨ,ਮੁਹੰਮਦ ਇਮਰਾਨ,ਕੇਵਲ ਸਿੰਘ ਜਾਗੋਵਾਲ, ਬਲਾਕ ਪ੍ਰਧਾਨ ਹਲੀਮ ਮਿਲਕੋਵੈਲ, ਸਾਬਰ ਰਤਨ,ਅਸਲਮ ਭੱਟੀ,ਚਰਨਜੀਤ ਸਿੰਘ ਚੀਮਾ, ਜਗਤਾਰ ਸਿੰਘ ਜੱਸਲ,ਸੋਸਲ ਮੀਡੀਆ ਇੰਚਾਰਜ ਯਾਸਰ ਅਰਫਾਤ, ਟਰੱਕ ਯੂਨੀਅਨ ਮਾਲੇਰਕੋਟਲਾ ਸਰਪੰਚ ਨਰਿੰਦਰ ਸੋਹੀ,ਪ੍ਰਧਾਨ ਟਰੱਕ ਯੂਨੀਅਨ ਸੰਤੋਖ ਸਿੰਘ,ਪ੍ਰਧਾਨ ਨੇ ਪਾਰਟੀ ਦਾ ਜੁਝਾਰੂ ਆਗੂ ਦੱਸਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਉਮੀਦ ਹੈ ਕਿ ਮਾਰਕਿਟ ਕਮੇਟੀ ਅਦਾਰਾ ਹੁਣ ਹੋਰ ਵੀ ਤਰੱਕੀਆਂ ਕਰੇਗਾ।
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਨਵ ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰ, ਮਿਹਨਤੀ ਅਤੇ ਵਫਾਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਰੋਜ਼ਗਾਰ, ਸਿੱਖਿਆ, ਸਿਹਤ, ਬਿਜਲੀ ਆਦਿ ਨੂੰ ਆਪਣੀ ਮੁੱਖ ਤਰਜੀਹ ਬਣਾ ਕੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦਿਆਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦਾ ਤਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਾਫਰ ਅਲੀ ਇਸੇ ਲੀਹ 'ਤੇ ਚਲਦੇ ਹੋਏ ਮਾਰਕੀਟ ਕਮੇਟੀ ਅਦਾਰੇ ਰਾਹੀਂ ਸੂਬੇ ਦੇ ਲੋਕਾਂ ਦੀ ਸੇਵਾ ਕਰਨਗੇ।
ਨਵਨਿਯੁਕਤ ਚੇਅਰਮੈਨ ਜਾਫਰ ਅਲੀ ਨੇ ਮੁੱਖ ਮੰਤਰੀ ਭਗਵੰਤ ਮਾਨ,ਵਿਧਾਇਕ ਮਾਲੇਰਕੋਟਲਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ 'ਤੇ ਉਹ ਹਰ ਹਾਲ ਖਰ੍ਹੇ ਉਤਰਨਗੇ । ਕਿਸਾਨਾਂ,ਆੜ੍ਹਤੀਆਂ, ਮਾਰਕੀਟ ਕਮੇਟੀ ਮਾਲੇਰਕੋਟਲਾ ਵਿਖੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਸੰਭਵ ਉਪਰਾਲੇ ਕੀਤੇ ਜਾਣਗੇ।
ਜਾਫ਼ਰ ਅਲੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਆਪ ਸਰਕਾਰ 'ਚ ਰੁਤਬੇ ਨਹੀਂ ਦੇਖੇ ਜਾਂਦੇ ਬਲਕਿ ਲੋਕਾਂ ਦੀ ਸੇਵਾ ਦੇਖੀ ਜਾਂਦੀ ਹੈ ਤੇ ਪਾਰਟੀ ਵੱਲੋਂ ਦਿੱਤੀ ਵੱਡੀ ਜਿੰਮੇਵਾਰੀ ਦੇ ਹਾਣ ਦਾ ਹੋਕੇ ਨਿਭਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਡਿਪਟੀ ਮੰਡੀ ਅਫ਼ਸਰ ਦੀਨ ਪਾਲ ਸਿੰਘ,ਸੁਪਰਡੈਂਟ ਮਾਰਕੀਟ ਕਮੇਟੀ ਗੁਰਸੇਵਕ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਭੂਦਨ, ਸਕੱਤਰ ਪਰਵੇਜ਼ ਅਖਤਰ,ਕੈਸ਼ੀਅਰ ਨਛੱਤਰ ਸਿੰਘ, ਸਾਬਕਾ ਪ੍ਰਧਾਨ ਹਰਜੀਤ ਸਿੰਘ ਲੱਕੀ ਭੂਦਨ,ਸਾਬਕਾ ਪ੍ਰਧਾਨ ਵਿਕਾਸ ਜੈਨ,ਪ੍ਰਧਾਨ ਸਬਜ਼ੀ ਮੰਡੀ ਯੂਨੀਅਨ ਚੋਧਰੀ ਮੁਹੰਮਦ ਬਸ਼ੀਰ,ਹਾਜੀ ਰਮਜ਼ਾਨ ,ਇਕਬਾਲ,ਹਾਜੀ ਅਬਦੁੱਲ ਰਸ਼ੀਦ,ਹਾਜੀ ਅਖਤਰ, ਸੁਲੇਮਾਨ ਜੋੜਾ,ਪੰਡਤ ਸਰੂਪ ਚੰਦ,ਕੇਵਲ ਜਿੰਦਲ, ਯਾਸੀਨ ਨੇਸਤੀ,ਇਕਬਾਲ ਫੋਗੀ,ਲੱਛਮਣ ਸਰੋਦ,ਸਾਜ਼ਨ ਅਨਸਾਰੀ,ਇਮਤਿਆਜ ਬਾਬੂ,ਇਮਰਾਨ ਕਿਲਾ,ਸਰਪੰਚ ਹੱਥਨ ਕਮਲ,ਪੰਚ ਬਾਬੂ ਖਾਂ ਹਥਨ,ਦਿਲਬਰ ਅਲੀ ਚੁੰਘਾ, ਸਰਪੰਚ ਰਮਨ ਖੱਟੜਾ,ਚੀਰਾਗ ਖਾਨ,ਸਰਪੰਚ ਭੈਣੀ ਯਾਮੀਨ,ਜਸਪਾਲ ਫੌਜੀ ਖ਼ਾਨਪੁਰ,ਡਾ.ਅਬਦੁਲ ਗੱਫਾਰ,ਮੁਹੰਮਦ ਸ਼ਫੀਕ ਕਿਲਾ,ਸਾਬਕਾ ਖੇਤੀਬਾੜੀ ਅਫਸਰ ਹਰੀ ਪਾਲ ਸਿੰਘ,ਪ੍ਰਿਤਪਾਲ ਸਿੰਘ,ਆਤਿਸ ਸਿੰਘ,ਅਮਨਦੀਪ ਸਿੰਘ ਮਾਣਕਮਾਜਰਾ, ਮਨਦੀਪ ਸਿੰਘ (ਆੜਤੀਏ)ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ ।