← ਪਿਛੇ ਪਰਤੋ
ਗੱਡੀਆਂ ਚ ਗੱਡੀਆਂ ਵੱਜੀਆਂ! ਜਾਨੀ ਨੁਕਸਾਨ.....
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 1 ਅਪ੍ਰੈਲ 2025: ਰਾਸ਼ਟਰੀ ਰਾਜਮਾਰਗ 205 ਉਤੇ ਰੂਪਨਗਰ ਵਿਖੇ ਨੰਗਲ ਚੌਂਕ ਫਲਾਈ ਓਵਰ ਉਤੇ ਸਵਾਹ ਨਾਲ ਭਰਿਆ ਟਿੱਪਰ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਪ੍ਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕ ਸਾਰ ਸਵਾਹ ਨਾਲ ਭਰਿਆ ਟਿੱਪਰ ਜ਼ੋ ਕਿ ਥਰਮਲ ਪਲਾਂਟ ਤੋਂ ਅੱਗੇ ਕੁਰਾਲੀ ਵੱਲ ਜਾ ਰਿਹਾ ਸੀ ਨੰਗਲ ਚੌਂਕ ਫਲਾਈ ਓਵਰ ਉਤੇ ਅਚਾਨਕ ਪਲਟ ਗਿਆ। ਜਿਸ ਕਾਰਨ ਉਸ ਦੇ ਮਗਰ ਆ ਰਹੇ ਕਈ ਵਾਹਨ ਆਪਸ ਵਿੱਚ ਟਕਰਾ ਗਏ । ਇੱਕ ਸਵਰਾਜ ਮਾਜ਼ਦਾ,ਇੱਕ ਅਲਟੋ ਕਾਰ ਅਤੇ ਟਿੱਪਰ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਕੁਝ ਵਿਅਕਤੀਆਂ ਦੇ ਮਾਮੂਲੀ ਝਰੀਟਾਂ ਆ ਗਈਆਂ। ਮੌਕੇ ਉਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਅਤੇ ਸਿਟੀ ਪੁਲਸ ਵੱਲੋਂ ਪਹੁੰਚ ਕੇ ਲੱਗੇ ਲੰਬੇ ਜਾਮ ਨੂੰ ਖੁਲਵਾਇਆ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
Total Responses : 0