← ਪਿਛੇ ਪਰਤੋ
ਥਾਣਾ ਸਦਰ ਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 1 ਅਪ੍ਰੈਲ 2025
ਥਾਣਾ ਸਦਰ ਵਿਖ਼ੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪ ਕਰਨ ਸਿੰਘ ਨੇ ਦੱਸਿਆ ਕਿ ਕਥਤ ਦੋਸ਼ੀ ਵਿਨੋਦ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਸੈਦੋ ਭੁਲਾਣਾ ਵਿਰੁੱਧ ਥਾਣਾ ਸਦਰ ਚ 30 ਮਾਰਚ ਨੂੰ ਨਸ਼ੇ ਦੇ ਮਾਮਲੇ ਸਬੰਧੀ kes ਦਰਜ ਕੀਤਾ ਗਿਆ ਸੀ ਜਿਸ ਨੂੰ ਮਾਨਯੋਗ ਜੱਜ ਸਾਹਿਬ ਕੋਲ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਜਿਸ ਨੂੰ ਅੱਜ ਮੰਗਲਵਾਰ ਜੱਜ ਸਾਹਿਬ ਕੋਲ ਦੁਬਾਰਾ ਪੇਸ਼ ਕਰਨਾ ਸੀ ਪਰ ਅੱਜ ਤੜਕਸਾਰ ਉਸਦੀ ਸਿਹਤ ਖਰਾਬ ਹੋਣ ਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਅਸ਼ਿਸ ਪਾਲ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਦਾ ਅੱਜ ਡਾਕਟਰ ਦੇ ਇੱਕ ਬੋਰਡ ਵੱਲੋਂ ਮਾਨਯੋਗ ਜੱਜ ਭਾਵਨਾ ਭਾਰਤੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Total Responses : 0