ਸਰਕਾਰੀ ਸਕੂਲ ਬਹਾਦਰਗੜ੍ਹ ਵੱਲੋਂ ਸਲਾਨਾ ਨਤੀਜਾ ਕੀਤਾ ਗਿਆ ਘੋਸ਼ਿਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 31 ਮਾਰਚ 2025:-ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਹਾਦਰਗੜ੍ਹ ਪਟਿਆਲਾ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਸਰਦਾਰ ਰੰਧਾਵਾ ਸਿੰਘ ਵੱਲੋਂ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਰੰਧਾਵਾ ਸਿੰਘ ਨੇ ਛੇਵੀਂ , ਸੱਤਵੀਂ, ਨੌਵੀਂ,ਗਿਆਰਵੀਂ ਕਲਾਸਾਂ ਦਾ ਸਲਾਨਾ ਰਿਜ਼ਲਟ ਘੋਸ਼ਿਤ ਕੀਤਾ । ਜਮਾਤ ਵਿੱਚੋਂ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਦੀ ਘੋਸਣਾ ਕਰਕੇ ਹੌਸਲਾ ਅਫਜਾਈ ਕੀਤੀ। ਪ੍ਰਿੰਸੀਪਲ ਰੰਧਾਵਾ ਸਿੰਘ ਨੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ, ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਈਲ ਨਾ ਦਿੱਤਾ ਜਾਵੇ ਜੇਕਰ ਮੋਬਾਇਲ ਦੇਣਾ ਵੀ ਹੋਵੇ ਤਾਂ ਆਪਣੀ ਨਿਗਰਾਨੀ ਦੇ ਵਿੱਚ ਹੀ ਦਿੱਤਾ ਜਾਵੇ।ਵਿਦਿਆਰਥੀਆਂ ਨੂੰ ਹਰ ਰੋਜ ਸਕੂਲ ਭੇਜਿਆ ਜਾਵੇ ਅਤੇ ਮਾਪੇ ਮਹੀਨੇ ਵਿੱਚ ਦੋ ਜਾਂ ਤਿੰਨ ਵਾਰ ਕਲਾਸ ਇੰਚਾਰਜਾਂ ਨੂੰ ਮਿਲ ਕੇ ਜਾਇਆ ਕਰਨ ਤਾਂ ਜੋ ਵਿਦਿਆਰਥੀ ਦੀ ਕਾਰਗੁਜ਼ਾਰੀ ਬਾਰੇ ਪਤਾ ਲੱਗ ਸਕੇ। ਅਧਿਆਪਕਾਂ ਨੇ ਆਪਣੀ ਆਪਣੀ ਕਲਾਸ ਵਿੱਚ ਰਹਿੰਦੇ ਹੋਏ ਵਿਦਿਆਰਥੀਆਂ ਦਾ ਰਿਜ਼ਲਟ ਅਤੇ ਵਿਭਾਗ ਦੁਆਰਾ ਭੇਜੇ ਹੋਏ ਕਾਰਡ ਵਿਤਰਣ ਕੀਤੇ। ਇਸ ਦੌਰਾਨ ਸਤਿਕਾਰਯੋਗ ਸ਼੍ਰੀਮਤੀ ਅਮਨਿੰਦਰ ਕੌਰ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਉਚੇਚੇ ਤੌਰ ਤੇ ਸਕੂਲ ਦਾ ਦੌਰਾ ਕੀਤਾ। ਸਕੂਲ ਦੀ ਗਤੀਵਿਧੀਆਂ, ਸਿਵਲ ਵਰਕ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਉਹਨਾਂ ਨੇ ਪ੍ਰਿੰਸੀਪਲ , ਸਮੂਹ ਸਟਾਫ ਦੀ ਪ੍ਰਸ਼ੰਸਾ ਕੀਤੀ। ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਲਗਭਗ 87% ਮਾਪਿਆਂ ਨੇ ਸ਼ਮੂਲੀਅਤ ਕੀਤੀ।