ਭਾਰਤ ਵਿਕਾਸ ਪਰਿਸ਼ਦ ਦੀ ਸਿਟੀ ਬ੍ਰਾਂਚ ਦੀ ਚੋਣ ਵਿੱਚ ਰਜੇ ਸਲਹੋਤਰਾ ਸਰਵ ਸੰਮਤੀ ਨਾਲ ਚੁਣੇ ਗਏ ਪ੍ਰਧਾਨ
- ਕੈਸ਼ੀਅਰ ਵਜੋਂ ਸੈਲੇੰਦਰ ਭਾਸਕਰ ਅਤੇ ਖਜਾਨਚੀ ਵਜੋਂ ਮਨੋਹਰ ਲਾਲ ਸ਼ਰਮਾ ਦੀ ਹੋਈ ਚੋਣ
ਰੋਹਿਤ ਗੁਪਤਾ
ਗੁਰਦਾਸਪੁਰ 30 ਮਾਰਚ 2025 - ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬਰਾਂਚ ਗੁਰਦਾਸਪੁਰ ਵੱਲੋਂ ਸਾਲਾਨਾ ਜਨਰਲ ਹਾਊਸ ਦੀ ਮੀਟਿੰਗ ਸਥਾਨਕ ਨਿਊ ਕਮਲ ਸਵੀਟਸ ਰੈਸਟੋਰੈਂਟ ਵਿਖੇ ਹੋਈ, ਜਿਸ ਵਿੱਚ ਸਾਲ 2025-26 ਲਈ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੀ ਚੋਣ ਕੇਂਦਰੀ ਸੁਪਰਵਾਈਜ਼ਰ ਸ਼੍ਰੀ ਸ਼ਿਵਰਾਜਨ ਪੁਰੀ ਵੱਲੋਂ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ ਅਤੇ ਪਰੰਪਰਾ ਅਨੁਸਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਕੇਂਦਰੀ ਸੁਪਰਵਾਈਜ਼ਰ ਸ਼੍ਰੀ ਪੁਰੀ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਰਾਜੇਸ਼ ਸਲਹੋਤਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸਾਲ 2024-25 ਵਿੱਚ ਸਹਿਯੋਗ ਦੇਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸਕੱਤਰ ਸ਼ੈਲੇਂਦਰ ਭਾਸਕਰ ਨੇ ਸਾਲ 24-25 ਦੀ ਆਪਣੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਬਰਾਂਚ ਵੱਲੋਂ ਸਾਲ ਵਿੱਚ 130 ਦੇ ਕਰੀਬ ਪ੍ਰੋਜੈਕਟ ਕੀਤੇ ਗਏ ਸਨ, ਜਿਨ੍ਹਾਂ ਦੀ ਸਾਰੇ ਮੈਂਬਰਾਂ ਨੇ ਤਾੜੀਆਂ ਨਾਲ ਭਰਪੂਰ ਸ਼ਲਾਘਾ ਕੀਤੀ। ਬ੍ਰਾਂਚ ਦੇ ਚੀਫ਼ ਪੈਟਰਨ ਸ੍ਰੀ ਵਿਨੋਦ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਬਰਾਂਚ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ।
ਬ੍ਰਾਂਚ ਮੁਖੀ ਅਤੇ ਸੂਬਾ ਕੋਆਰਡੀਨੇਟਰ ਸ੍ਰੀ ਰੋਮੇਸ਼ ਸ਼ਰਮਾ ਨੇ ਭਾਰਤ ਵਿਕਾਸ ਪ੍ਰੀਸ਼ਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਬ੍ਰਾਂਚ ਮੈਂਬਰ ਸ਼੍ਰੀ ਵਿਜੇਂਦਰ ਕੋਹਲੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾ ਕੇ ਸਰੋਤਿਆਂ ਦਾ ਮਨ ਮੋਹ ਲਿਆ।
ਇਸ ਤੋਂ ਬਾਅਦ ਕੇਂਦਰੀ ਆਬਜ਼ਰਵਰ ਸ਼੍ਰੀ ਸ਼ਿਵਰਾਜਨ ਪੁਰੀ ਨੇ ਚੋਣ ਪ੍ਰਕਿਰਿਆ ਦੀ ਸਟੇਜ ਸੰਭਾਲੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਬ੍ਰਾਂਚ ਨੂੰ ਪੂਰੇ ਭਾਰਤ ਵਿੱਚ ਨੰਬਰ ਇੱਕ ਸ਼ਾਖਾ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਹਾਜ਼ਰ ਮੈਂਬਰਾਂ ਤੋਂ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਲਈ ਨਾਵਾਂ ਦਾ ਪ੍ਰਸਤਾਵ ਮੰਗਿਆ। ਜਿਸ ਲਈ ਪ੍ਰਧਾਨ ਲਈ ਰਾਜੇਸ਼ ਸਲਹੋਤਰਾ, ਸਕੱਤਰ ਲਈ ਸ਼ੈਲੇਂਦਰ ਭਾਸਕਰ ਅਤੇ ਖਜ਼ਾਨਚੀ ਲਈ ਮਨੋਹਰ ਲਾਲ ਸ਼ਰਮਾ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਹਾਲ 'ਚ ਮੌਜੂਦ ਕਰੀਬ 70 ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਸ ਤਰ੍ਹਾਂ ਰਾਜੇਸ਼ ਸਲਹੋਤਰਾ ਪ੍ਰਧਾਨ, ਸ਼ੈਲੇਂਦਰ ਭਾਸਕਰ; ਸਕੱਤਰ ਅਤੇ ਮਨੋਹਰ ਲਾਲ ਸ਼ਰਮਾ ਨੂੰ ਖਜ਼ਾਨਚੀ; ਸਾਲ 2025-26 ਲਈ ਚੁਣਿਆ ਗਿਆ।
ਸੁਪਰਵਾਈਜ਼ਰ ਸਾਹਿਬ ਨੇ ਸਰਬਸੰਮਤੀ ਨਾਲ ਚੋਣ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਡਾ.ਐਸ.ਪੀ.ਸਿੰਘ ਨੇ ਕਿਹਾ ਕਿ ਬਰਾਂਚ ਦੇ ਲਗਭਗ ਸਾਰੇ ਮੈਂਬਰਾਂ ਨੇ ਆਉਣ ਵਾਲੇ ਸਾਲ ਵਿੱਚ ਚਲਾਈ ਜਾਣ ਵਾਲੀ ਮਰਨ ਉਪਰੰਤ ਅੱਖਾਂ ਦਾਨ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਲਈ ਨੇੜਲੇ ਆਈ ਬੈਂਕ ਨਾਲ ਤਾਲਮੇਲ ਕਰਕੇ ਜਲਦੀ ਹੀ ਪ੍ਰਬੰਧ ਕੀਤਾ ਜਾਵੇਗਾ।
ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਜਨ ਗਣ ਮਨ ਨਾਲ ਹੋਈ। ਇਸ ਤੋਂ ਬਾਅਦ ਸਾਰਿਆਂ ਨੇ ਸੁਆਦਲੇ ਖਾਣੇ ਦਾ ਆਨੰਦ ਮਾਣਿਆ।