ਡੋਨਾਲਡ ਟਰੰਪ ਦੀ 'ਬੰਬਾਰੀ' ਦੀ ਧਮਕੀ ਤੋਂ ਬਾਅਦ ਈਰਾਨ ਮਿਜ਼ਾਈਲਾਂ ਦਾਗਣ ਲਈ ਤਿਆਰ: ਰਿਪੋਰਟ
ਤਹਿਰਾਨ/ਵਾਸ਼ਿੰਗਟਨ, 31 ਮਾਰਚ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ 'ਤੇ ਸਮਝੌਤੇ ਲਈ ਚੇਤਾਵਨੀ ਦੇਣ ਤੋਂ ਬਾਅਦ, ਈਰਾਨ ਨੇ ਆਪਣੇ ਭੂਮੀਗਤ ਮਿਜ਼ਾਈਲ ਲਾਂਚਰਾਂ ਨੂੰ ਤਿਆਰ ਕਰਨ ਦਾ ਦਾਅਵਾ ਕੀਤਾ ਹੈ।
ਟਰੰਪ ਦੀ ਧਮਕੀ :
ਐਨਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ, ਟਰੰਪ ਨੇ ਕਿਹਾ ਕਿ ਜੇਕਰ ਈਰਾਨ ਅਮਰੀਕਾ ਨਾਲ ਆਪਣੇ ਪ੍ਰਮਾਣੂ ਪ੍ਰੋਗਰਾਮ ਤੇ ਸਮਝੌਤਾ ਨਹੀਂ ਕਰਦਾ, ਤਾਂ "ਬੰਬਾਰੀ ਹੋਵੇਗੀ।" ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਉਹ ਈਰਾਨ 'ਤੇ ਵਾਧੂ ਟੈਰਿਫ ਲਗਾ ਸਕਦੇ ਹਨ, ਜਿਵੇਂ ਕਿ ਉਨ੍ਹਾਂ 2018 ਵਿੱਚ ਕੀਤਾ ਸੀ।
ਈਰਾਨ ਦੀ ਪ੍ਰਤੀਕ੍ਰਿਆ :
ਤਹਿਰਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਟਰੰਪ ਦੀ ਧਮਕੀ ਤੋਂ ਬਾਅਦ, ਈਰਾਨ ਨੇ ਆਪਣੇ ਭੂਮੀਗਤ "ਮਿਜ਼ਾਈਲ ਸ਼ਹਿਰਾਂ" ਵਿੱਚ ਲਾਂਚਰ ਤਿਆਰ ਕਰ ਦਿੱਤੇ ਹਨ। ਇੱਕ ਰਿਪੋਰਟ ਅਨੁਸਾਰ, ਈਰਾਨ ਨੇ ਆਪਣੇ ਖੇਬਰ ਸ਼ੇਕਾਨ (900 ਮੀਲ), ਹਜ ਕਾਸਿਮ (850 ਮੀਲ), ਗਦਰ-ਐਚ (1,240 ਮੀਲ), ਸੇਜਿਲ (1,550 ਮੀਲ) ਅਤੇ ਇਮਾਦ (1,050 ਮੀਲ) ਮਿਜ਼ਾਈਲਾਂ ਨੂੰ ਤਿਆਰ ਕੀਤਾ ਹੈ।