ਸੇਂਟ ਕਬੀਰ ਪਬਲਿਕ ਸਕੂਲ ਵਿੱਚ ਨਵੇਂ ਵਿੱਦਿਅਕ- ਸੈਸ਼ਨ ਦੀ ਸ਼ੁਰੂਆਤ ਕੀਤੀ
ਨਵੇਂ ਸੈਸ਼ਨ ਦੀ ਸ਼ੁਰੂਆਤ ਚੇਅਰਮੈਨ ਸਰਦਾਰ ਹਰਪਾਲ ਸਿੰਘ ਜੀ ਦੇ ਜਨਮ ਦਿਨ ਤੇ ਸੇਂਟ ਕਬੀਰ ਸਕੂਲ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ , 1 ਅਪ੍ਰੈਲ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਚ ਮੰਗਲਵਾਰ ਨਵੇਂ ਸੈਸ਼ਨ ਦੀ ਸ਼ੁਰੂਆਤ ਚੇਅਰਮੈਨ ਸਰਦਾਰ ਹਰਪਾਲ ਸਿੰਘ ਦੇ ਜਨਮ ਦਿਨ ਦੇ ਸ਼ੁੱਭ ਅਵਸਰ ਤੇ ਉਹਨਾਂ ਨੂੰ ਯਾਦ ਕਰਦਿਆਂ ਕੀਤੀ ਗਈ।
ਇਸ ਮੌਕੇ ਸਕੂਲ ਦੇ ਬਲਾਕ ਡੀ ਵਿੱਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਨਵੇਂ ਅਕਾਦਮਿਕ ਸਾਲ (2025-2026) ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਇਸ ਉਪਰੰਤ ਰਾਗੀ ਸਾਹਿਬਾਨਾਂ ਦਿਲਜੀਤ ਸਿੰਘ, ਦਿਲਪ੍ਰੀਤ ਸਿੰਘ, ਸਰਬਜੋਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੁਆਰਾ ਸ਼ਬਦ ਗਾਇਨ ਕਰਕੇ ਸਾਰਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ। ਇਸ ਦੌਰਾਨ ਹੀ ਸਕੂਲੀ ਵਿਦਿਆਰਥੀਆਂ ਏਕਮਜੀਤ ਕੌਰ, ਪ੍ਰੀਤੀ, ਗੁਰਨੂਰ ਕੌਰ, ਖੁਸ਼ਪ੍ਰੀਤ ਕੌਰ, ਅਰਸ਼ਦੀਪ ਕੌਰ, ਬਿਸਮਪ੍ਰੀਤ ਕੌਰ, ਐਸ਼ਮੀਤ ਕੌਰ ਤੇ ਸਕੂਲ ਦੇ ਸੰਗੀਤ ਅਧਿਆਪਕ ਲਖਵਿੰਦਰ ਸਿੰਘ ਅਤੇ ਦੀਦਾਰ ਸਿੰਘ ਦੁਆਰਾ ਮਧੁਰ ਸ਼ਬਦ ਗਾਇਨ ਕੀਤਾ। ਇਸ ਮੌਕੇ ਸਕੂਲ ਹੈੱਡਬੁਆਏ ਜਗਮੀਤ ਸਿੰਘ ਅਤੇ ਸਕੂਲ ਹੈੱਡ ਗਰਲ ਕਾਮਨੀ ਸਲਾਰੀਆ ਦੁਆਰਾ ਸਰਦਾਰ ਹਰਪਾਲ ਸਿੰਘ ਜੀ ਦੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਦੀਆਂ ਝਲਕੀਆਂ ਸਾਰਿਆਂ ਦੇ ਰੂਬਰੂ ਕੀਤੀਆ ।
ਸਕੂਲ ਪ੍ਰਿੰਸੀਪਲ ਸ੍ਰੀ ਐਸ. ਬੀ. ਨਾਇਰ ਵੱਲੋਂ ਵੀ ਪਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਰਦਾਰ ਹਰਪਾਲ ਸਿੰਘ ਜੀ ਦੀਆਂ ਬੱਚਿਆਂ ਤੇ ਇਲਾਕੇ ਪ੍ਰਤੀ ਖਾਹਿਸ਼ਾਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਪਰਮਾਤਮਾ ਦਾ ਓਟ-ਆਸਰਾ ਲੈਂਦੇ ਹੋਏ ਆਉਣ ਵਾਲੇ ਸਾਲਾਂ ਵਿਚ ਸਕੂਲ ਦੀ ਚੜ੍ਹਦੀ ਕਲਾ ਬਾਰੇ ਅਰਦਾਸ ਕੀਤੀ ਗਈ।
ਇਸ ਦੌਰਾਨ ਪ੍ਰਿੰਸੀਪਲ ਐਸ.ਬੀ. ਨਾਯਰ ਅਤੇ ਪ੍ਰਬੰਧਕ ਮੈਂਬਰਾਂ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਪਵਿੱਤਰ ਮੌਕੇ ਤੇ ਸਕੂਲ ਪ੍ਰਬੰਧਕਾਂ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਪ੍ਰਸ਼ਾਦ ਤੇ ਸਮੂਹ ਸਟਾਫ਼ ਮੈਂਬਰਾਂ ਲਈ ਗੁਰੂ ਕੇ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੇਵਾ ਨਿਭਾਅ ਕੇ ਇਸ ਕਾਰਜ ਨੂੰ ਸਫਲ ਕੀਤਾ । ਇਸ ਮੌਕੇ ਸਮੂਹ ਸਕੂਲੀ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ।