ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੇਕੇ ਲੈਣ ਲਈ ਖੁਲ੍ਹੀ ਬੋਲੀ 4 ਅਪ੍ਰੈਲ ਨੂੰ
ਜਲਾਲਾਬਾਦ 1 ਅਪ੍ਰੈਲ
ਤਹਿਸੀਲਦਾਰ ਜਲਾਲਾਬਾਦ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਵਿੱਤੀ ਸਾਲ 2025-26 ਲਈ ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਕਰਵਾਈ ਜਾਣੀ ਹੈ, ਜਿਹੜੇ ਵਿਅਕਤੀ ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੇਕੇ ਲੈਣ ਦੇ ਚਾਹਵਾਨ ਹੋਣ, ਉਹ ਮਿਤੀ: 04-04-2025 ਨੂੰ ਬਾਅਦ ਦੁਪਹਿਰ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋਲੀ ਦੇ ਸਕਦੇ ਹਨ।
ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ ਮੌਕਾ ਪਰ ਹੀ ਜਮ੍ਹਾ ਕਰਵਾਉਣੀ ਹੋਵੇਗੀ। ਜੇਕਰ ਬੋਲੀਕਾਰ ਠੇਕਾ ਲੈਣ ਉਪਰੰਤ ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਆਪਣੀ ਮਰਜੀ ਨਾਲ ਠੇਕਾ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਵੱਲੋਂ ਜਮ੍ਹਾ ਕਰਵਾਈ ਗਈ ਰਕਮ ਵਾਪਸ ਨਹੀਂ ਹੋਵੇਗੀ। ਬੋਲੀ ਮੰਨਜੂਰ/ ਨਾ ਮੰਨਜੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਜੀ ਪਾਸ ਹੋਵੇਗਾ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ।