ਕਿਸਾਨ ਘਰਣਗੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ
ਰੋਹਿਤ ਗੁਪਤਾ
ਗੁਰਦਾਸਪੁਰ :
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਜੋਨ ਸਹੀਦ ਬੀਬੀ ਸੁੰਦਰੀ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਸੁਖਜਿੰਦਰ ਸਿੰਘ ਤੇ ਜਨਰਲ ਸਕੱਤਰ ਰਣਜੀਤ ਚੰਦਰਭਾਨ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਸਮੂਹ ਇਕਾਈਆ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਕੇ ਭਗਵੰਤ ਮਾਨ ਸਰਕਾਰ ਨੇ ਸੰਭੂ ਬਾਡਰ ਤੇ ਖਨੌਰੀ ਬਾਰਡਰ ਤੇ 13 ਮਹੀਨਿਆਂ ਤੋ ਪੀਸ ਫੂਲ ਚੱਲ ਰਹੇ ਅੰਦੋਲਨ ਨੂੰ ਪੁੱਟ ਦਿੱਤਾ ਤੇ ਸੈਂਕੜੇ ਕਿਸਾਨਾ ਨੂੰ ਜੇਲਾ ਵਿੱਚ ਸੁਟਿਆ ਤੇ ਬਜੁਰਗਾ ਨੂੰ ਜਲੀਲ ਕੀਤਾ ਤੇ ਜੇਲਾ ਡੱਕ ਦਿੱਤਾ ਤੇ ਕਰੋੜਾ ਰੁਪਏ ਦਾ ਨੁਕਸਾਨ ਕੀਤਾ ਤੇ ਸੈਂਕੜੇ ਟਰਾਲੀਆ ਚੋਰੀ ਹੋ ਗਈਆ। ਤੇ ਕਿਸਾਨ ਆਗੂਆ ਦੇ ਘਰਾ ਵਿੱਚ ਨਿੱਤ ਪੁਲਿਸ ਰੇਡ ਕਰਦੀ ਤੇ ਕਹਿੰਦੇ ਕੇ ਕਿਸਾਨ ਬਲਾਤਕਾਰ ਤੇ ਨਸੇ ਪਰਚੇ ਕਰਕੇ ਡਿਬਲੂਗੜੵ ਦੀ ਜੇਲ ਵਿੱਚ ਸੁਟਣ ਦੀਆ ਧਮਕੀਅ ਦੇ ਰਹੇ ਹਨ। ਜਿਸ ਦੇ ਵਿਰੋਧ ਵਿੱਚ ਮਾਰਚ ਨੂੰ ਪੂਰੇ ਪੰਜਾਬ ਵਿੱਚ ਭਗਵੰਤ ਮਾਨ ਦੇ ਮੰਤਰੀਆਂ ਦੇ ਘਰਾ ਅੱਗੇ ਧਰਨੇ ਲਾਏ ਜਾਣ ਗੇ ਜੇ ਮੰਤਰੀਅ ਦੇ ਧਰਨਿਆਂ ਵਿੱਚੋ ਚੋਰੀ ਹੋਏ ਸਾਮਾਨ ਦੀ ਪੂਰਤੀ ਨਾੰ ਕੀਤੀ ਤਾਂ ਧਰਨੇ ਪੱਕੇ ਮੋਰਚਿਆਂ ਵਿਚ ਵੀ ਤਬਦੀਲ ਹੋ ਸਕਦੇ ਹਨ।
ਅੱਜ ਇਹ ਵੀ ਮਤਾ ਪਾਸ ਕੀਤਾ ਕੇ ਭਗਵੰਤ ਮਾਨ ਦੇ ਕਿਸੇ ਵੀ ਲੀਡਰ ਨੂੰ ਪਿੰਡਾ ਵਿਚ ਨਹੀ ਵੜਨ ਦਿੱਤਾ ਜਾਵੇਗਾ ਤੇ ਪੂਰਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਤੇ ਇਹ ਧਰਨੇ ਆਪਣੀਆ ਪੂਰੀਆਂ ਮੰਗਾ ਤੇ ਜਾਰੀ ਰਹੇਗਾ ਤੇ ਫਿਰ ਵੱਡੇ ਰੂਪ ਵਿੱਚ ਅੰਦੋਲਨ ਖੜਾ ਕਰਾਗੇ ਤੇ ਜਿੱਤ ਤੱਕ ਲੜਾਗੇ।
ਤੇ ਅੱਜ ਦੀ ਮੀਟਿੰਗ ਵਿਚ ਪ੍ਰਧਾਨ ਸੁਖਜਿੰਦਰ ਸਿੰਘ ਗੋਹਤ ਜਨਰਲ ਸਕੱਤਰ ਰਣਜੀਤ ਚੰਦਰਭਾਨ ਡਾ.ਦਲਜੀਤ ਸਿੰਘ ਬਲਦੇਵ ਸਿੰਘ ਸਤਨਾਮ ਸਿੰਘ ਰੰਧਾਵਾ ਸੁਖਵਿੰਦਰ ਸਿੰਘ ਗੁਨੋਪੁਰ ਕੈਪਟਨ ਦਿਲਬਾਗ ਸਿੰਘ ਮਾਸਟਰ ਸੋਹਣ ਸਿੰਘ ਜਈ ਦਰਸ਼ਨ ਸਿੰਘ ਜਗੀਰ ਸਿੰਘ ਗੋਹਤ ਸੁਖਵਿੰਦਰ ਸਿੰਘ ਰਸੂਲਪੁਰ ਗੁਰਬਖਸ਼ ਸਿੰਘ ਬਲਵੀਰ ਸਿੰਘ ਰਾਜ ਕੁਮਾਰ ਯੁਧਵੀਰ ਸਿੰਘ ਮਲਕੀਤ ਸਿੰਘ ਸਰਪੰਚ ਹਰਵਿੰਦਰ ਸਿੰਘ ਗੁਰਮੀਤ ਸਿੰਘ ਦਾਰਾਪੁਰ ਬਲਜੀਤ ਸਿੰਘ ਬਲਕਾਰ ਸਿੰਘ ਕੁਲਜੀਤ ਸਿੰਘ ਬਲਕਾਰ ਸਿੰਘ ਨੋਸੈਹਿਰਾ ਪਰਮਜੀਤ ਸਿੰਘ ਨੋਸੈਹਿਰਾ ਤ ਬੀਬੀ ਜਸਵੀਰ ਕੌਰ ਸੈਦੋਵਾਲ ਕਮਲੇਸ਼ ਕੌਰ ਗੁਨੋਪੁਰ ਰਾਜਵਿੰਦਰ ਕੌਰ ਬੂਰੀਆ ਤੇ ਹੋਰ ਬਹੁਤ ਕਿਸਾਨ ਮਜਦੂਰ ਤੇ ਬੀਬੀਆ ਹਾਜਿਰ ਹੋਈਆ