ਟੋਂਗਾ ‘ਚ 7.1 ਤੀਬਰਤਾ ਦਾ ਭੂਚਾਲ
ਨੂਕੁਆਲੋਫਾ: ਯੂ.ਐਸ. ਜੀਓਲੌਜੀਕਲ ਸਰਵੇ (USGS) ਦੇ ਅਨੁਸਾਰ, ਐਤਵਾਰ ਨੂੰ ਟੋਂਗਾ ‘ਚ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਪੰਗਾਈ ਪਿੰਡ ਤੋਂ 90 ਕਿਲੋਮੀਟਰ ਦੱਖਣ-ਪੂਰਬ ‘ਚ ਸੀ, ਜਿਸ ਕਰਕੇ ਨਿਯੂ ਅਤੇ ਹੋਰ ਟਾਪੂਈ ਦੇਸ਼ਾਂ ‘ਚ ਵੀ ਚੇਤਾਵਨੀ ਜਾਰੀ ਕੀਤੀ ਗਈ।
ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਟੋਂਗਾ ਅਤੇ ਨਿਯੂ ਦੇ ਤੱਟਾਂ ਲਈ 0.3-1 ਮੀਟਰ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਜਤਾਈ ਹੈ। ਭੂਚਾਲ ਦੇ ਕੇਂਦਰ ਤੋਂ 300 ਕਿਮੀ ਤੱਕ ਤੱਟੀ ਖੇਤਰ ਪ੍ਰਭਾਵਿਤ ਹੋ ਸਕਦੇ ਹਨ। ਟੋਂਗਾ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਬੀਚਾਂ ਅਤੇ ਤੱਟੀ ਖੇਤਰਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ।