ਪਿੰਡ ਰਿਉਣਾ ਭੋਲਾ ਵਿਖੇ ਸੰਸਦ ਮੈਂਬਰ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਕੁਸ਼ਤੀ ਦੰਗਲ ਮੌਕੇ ਹਾਜ਼ਰੀ ਲਗਵਾਉਂਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 29 ਮਾਰਚ : ਪਿੰਡ ਰਿਉਣਾ ਭੋਲਾ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆ ਵੱਲੋਂ ਹਰੇਕ ਸਾਲ ਦੀ ਤਰਾਂ ਬਾਬਾ ਜਿਉਣਾ ਰਾਮ ਜੀ ਦੀ ਯਾਦ ਵਿੱਚ 48ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ,ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਤੋ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆ ਕੁਸ਼ਤੀ ਦੰਗਲ ਦੀ ਸ਼ੁਰੂਆਤ ਕਰਵਾਈ
ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਕਿਹਾ ਕਿ ਚੰਗੀ ਜ਼ਿੰਦਗੀ ਲਈ ਨੌਜਵਾਨ ਖੇਡਾਂ ਨੂੰ ਅਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਨਾਉਣ , ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ , ਇਸ ਨਾਲ ਜਿੱਥੇ ਨੌਜਵਾਨ ਤੰਦਰੁਸਤੀ ਦੇ ਰਾਹ ਪੈਂਦੇ ਹਨ, ਉੱਥੇ ਅਪਣੀ ਵਿਰਾਸਤ ਨਾਲ ਵੀ ਜੁੜ ਦੇ ਹਨ , ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ , ਉਨਾ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ , ਉਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਜਿਹੇ ਖੇਡ ਮੇਲੇ ਬਹੁਤ ਹੀ ਸਹਾਈ ਸਿੱਧ ਹੁੰਦੇ ਹਨ ਕਿਉਂਕਿ ਨੌਜਵਾਨ ਦੂਸਰੇ ਪਹਿਲਵਾਨ ਨੌਜਵਾਨਾਂ ਨੂੰ ਵੇਖ ਕੇ ਆਪਣੀ ਸਿਹਤ ਪ੍ਰਤੀ ਵੀ ਸੰਜੀਦਾ ਹੁੰਦੇ ਹਨ , ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਜਿਲਾ ਪ੍ਰਧਾਨ ਦਵਿੰਦਰ ਸਿੰਘ ਜੱਲਾ,ਸਰਪੰਚ ਜਗਜੀਤ ਸਿੰਘ,ਪੰਚ ਜਸਵਿੰਦਰ ਸਿੰਘ ਰਿਉਣਾ,ਪਰਮਿੰਦਰ ਸਿੰਘ ਨੋਨੀ,ਜਗਦੀਪ ਸਿੰਘ ਨੰਬਰਦਾਰ,ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ,ਫੱਮਣ ਸਿੰਘ,ਲਖਵਿੰਦਰ ਸਿੰਘ ਲੱਖੀ,ਹਰਵਿੰਦਰ ਸਿੰਘ ਲਟੋਰ, ਅਵਤਾਰ ਸਿੰਘ ਅਮਰਗੜ, ਸੁਖਵਿੰਦਰ ਸਿੰਘ ਕਾਲਾ,ਰਣਜੀਤ ਸਿੰਘ ਰਾਣਾ,ਕੁਲਵਿੰਦਰ ਸਿੰਘ ਬਾਗੜੀਆ,ਸੰਜੂ ਰੁੜਕੀ,ਬੂਟਾ ਸਿੰਘ,ਮਨਜੀਤ ਸਿੰਘ ਪੰਚ ਨਬੀਪੁਰ,ਗੁਰਦੀਸ਼ ਸਿੰਘ ਸਾਬਕਾ ਸਰਪੰਚ,ਹਰਿੰਦਰ ਸਿੰਘ ਮੂਲੇਪੁਰ,ਸੁਰਮੁੱਖ ਸਿੰਘ ਹੱਲੋਤਾਲੀ,ਅਮਰ ਸਿੰਘ ਲਟੋਰ,ਰਾਜਵੀਰ ਸਿੰਘ ਰਾਜਾ,ਭੁਪਿੰਦਰ ਸਿੰਘ ਬਾਠ,ਕੁਲਜਿੰਦਰ ਸਿੰਘ ਚੀਮਾ,ਹਰਨਾਮ ਸਿੰਘ,ਮੰਗਤ ਸਿੰਘ,ਰਣਜੀਤ ਸਿੰਘ,ਕੁਲਜੀਤ ਸਿੰਘ ਫੌਜੀ,ਪੰਚ ਰਘਵੀਰ ਸਿੰਘ,ਤਜਿੰਦਰ ਸਿੰਘ,ਤਾਰਾ ਖਾਨ,ਫੀਰਾ ਖਾਨ,ਭਗਵੰਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ