ਨਸ਼ਾ ਤਸਕਰਾਂ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਚਲਾਇਆ ਪੀਲਾ ਪੰਜਾ
ਬੀਡੀਪੀਓ ਕਪੂਰਥਲਾ ਅਤੇ ਐਸਐਸਪੀ ਕਪੂਰਥਲਾ ਦੀ ਅਗੁਵਾਈ ਹੇਠ ਪਿੰਡ ਬੂਟ ਵਿਖੇ ਨਸ਼ਾ ਤਸਕਰਾਂ ਦੀਆਂ ਬਣਾਈਆਂ ਨਜਾਇਜ਼ ਜਾਇਦਾਦਾਂ ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜਾ
ਹੁਣ ਤੱਕ ਦੋ ਨਸ਼ਾ ਤਸਕਰਾਂ ਦੇ ਜਾਇਦਾਦਾਂ ਤੇ ਹੋ ਚੁੱਕੀ ਹੈ ਕਾਰਵਾਈ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ , 1 ਅਪ੍ਰੈਲ 2025
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਏ ਗਏ 'ਯੁੱਧ ਨਸ਼ਾ ਵਿਰੁੱਧ' ਅਭਿਆਨ ਦੇ ਚਲਦਿਆਂ ਅੱਜ ਕਪੂਰਥਲਾ ਦੇ ਪਿੰਡ ਬੂਟ ਵਿਖੇ ਕਪੂਰਥਲਾ ਪੰਚਾਇਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਵੱਲੋਂ ਮੌਕੇ ਦੇ ਪਹੁੰਚ ਕੇ ਨਸ਼ਾ ਤਸਕਰਾ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਉਂਦਿਆਂ ਸਖਤ ਕਾਰਵਾਈ ਕੀਤੀ ਗਈ। ਇਸ ਦੌਰਾਨ ਬੀਡੀਪੀਓ ਕਪੂਰਥਲਾ ਦੇ ਹੁਕਮਾਂ ਅਨੁਸਾਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਕਾਰਵਾਈ ਵਿੱਚ ਸਹਿਯੋਗ ਲਈ ਐਸਐਸਪੀ ਕਪੂਰਥਲਾ ਤੇ ਪੂਰੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਮੌਜੂਦ ਰਹੀ। ਫਿਲਹਾਲ ਹੁਣ ਤੱਕ ਦੋ ਨਸ਼ਾ ਤਸਕਰਾਂ ਦੀਆਂ ਨਜਾਇਜ਼ ਜਾਇਦਾਦਾਂ ਉੱਪਰ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਬਾਕੀ ਦੀ ਕਾਰਵਾਈ ਅਜੇ ਜਾਰੀ ਹੈ।