Education News: ਛੁੱਟੀਆਂ ਲੈ ਲਓ, ਪਰ ਫਰਲੋ ਨਹੀਂ- CM ਮਾਨ ਦੀ ਅਧਿਆਪਕਾਂ ਨੂੰ ਚੇਤਾਵਨੀ
ਚੰਡੀਗੜ੍ਹ-1 ਅਪ੍ਰੈਲ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈਟੀਟੀ ਅਧਿਆਪਕਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਮਾਨ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਸਭ ਪਤਾ ਹੈ, 2-3 ਘੰਟੇ ਦੀ ਫਰਲੋ ਚੱਲਦੀ ਹੈ, ਪਰ ਇਹ ਉਨ੍ਹਾਂ ਸਮਾਂ ਹੈ, ਜਿੰਨੀ ਦੇਰ ਤੱਕ ਕੋਈ ਚੈਕਿੰਗ ਨਹੀਂ ਕਰਦਾ। ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਅਧਿਆਪਕਾਂ ਨੂੰ ਕਿਹਾ ਕਿ ਛੁੱਟੀਆਂ ਲੈ ਲਓ, ਪਰ ਫਰਲੋ ਨਹੀਂ। ਮੈਂ ਕਿਸੇ ਵੀ ਸਕੂਲ ਦੀ, ਕਿਸੇ ਵੀ ਸਮੇਂ ਚੈਕਿੰਗ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ 2-3 ਘੰਟਿਆਂ ਦੀ ਫਰਲੋ ਦਾ ਪੂਰਾ ਪਤਾ ਹੈ।