ਹਸਪਤਾਲ 'ਚ ਹੋਈ ਗੁੰਡਾਗਰਦੀ ਮਾਮਲੇ ਵਿੱਚ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਮੀਡੀਆ ਦੇ ਆਏ ਰੂਬਰੂ
ਕਿਹਾ ਹਮਲਾਵਰਾਂ ਦੀ ਹੋ ਚੁੱਕੀ ਹੈ ਪਹਿਚਾਣ ਜਲਦ ਕੀਤਾ ਜਾਵੇਗਾ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2025 :
ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਹਿਲਾਂ ਆਪਸ ਵਿੱਚ ਝਗੜੇ ਸਨ ਜਿਸ ਤੋਂ ਬਾਅਦ ਦੋਨੋਂ ਧਿਰਾਂ ਸਿਵਲ ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਅਤੇ ਇੱਕ ਧਿਰ ਜਦੋ ਡਾਕਟਰ ਦੇ ਕਮਰੇ ਵਿੱਚ ਡਾਕਟਰ ਨੂੰ ਚਾਇਕਪ ਕਰਵਾ ਰਹੀਆਂ ਸੀ ਤਾਂ ਇਸੇ ਦੌਰਾਨ ਦੂਜੀ ਧਿਰ ਦੇ ਕੁੱਝ ਨੌਜਵਾਨਾਂ ਨੇ ਡਾਕਟਰ ਦੇ ਕਮਰੇ ਵਿੱਚ ਆਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਹਸਪਤਾਲ ਦੇ ਵਿੱਚ ਭੰਨ ਤੋੜ ਕੀਤੀ ਡਿਊਟੀ ਤੇ ਤਾਇਨਾਤ ਡਾਕਟਰ ਰੋਹਿਤ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਵਾਰਡ ਵਿੱਚ ਕੱਪੜੇ ਨਾਲ ਆਪਣੇ ਮੂੰਹ ਬੰਨਦੇ ਹਨ ਅਤੇ ਡਾਕਟਰ ਦੇ ਕਮਰੇ ਚ ਆ ਕੇ ਦੂਜੀ ਧਿਰ ਤੇ ਹਮਲਾ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਫਰਾਰ ਹੋ ਜਾਂਦੇ ਹਨ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਪ੍ਰੈਸ ਕਾਨਫਰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਆਰੋਪੀਆਂ ਦੀ ਪਹਿਚਾਨ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਭੁਪੇਸ਼ ਨੇ ਦੱਸਿਆ ਕਿ ਬੀਤੀ ਰਾਤ ਡਾਕਟਰ ਰੋਹਿਤ ਆਪਣੀ ਡਿਊਟੀ ਤੇ ਤਾਇਨਾਤ ਸਨ ਇਸੇ ਦੌਰਾਨ ਲੜਾਈ ਝਗੜੇ ਦੇ ਮਾਮਲੇ ਵਿਚ ਇੱਕ ਧਿਰ ਦੇ ਲੋਕ ਇਲਾਜ ਕਰਵਾਉਣ ਦੇ ਲਈ ਹਸਪਤਾਲ ਆਉਂਦੇ ਹਨ ਜਿਨਾਂ ਨੂੰ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਇਸੇ ਦੌਰਾਨ ਦੂਜੀ ਧਿਰ ਵੀ ਆ ਕੇ ਡਾਕਟਰ ਦੇ ਕਮਰੇ ਵਿੱਚ ਬੈਠੇ ਸਨ ਜਿਨਾਂ ਨੂੰ ਡਾਕਟਰ ਚੈੱਕ ਕਰ ਰਿਹਾ ਸੀ ਇਸੇ ਦੌਰਾਨ ਪਹਿਲੀ ਧਿਰ ਦੇ ਕੁੱਝ ਨੌਜਵਾਨਾਂ ਨੇ ਆਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਅਤੇ ਡਾਕਟਰ ਦੇ ਕਮਰੇ ਵਿੱਚ ਵੀ ਭੰਨਤੋੜ ਕੀਤੀ ਅਤੇ ਝਗੜੇ ਦੇ ਝਗੜਦੇ ਵਾਰਡ ਵਿੱਚ ਚਲੇ ਗਏ ਜਿਥੇ ਮਰੀਜ਼ ਦਾਖਿਲ ਸ਼ਨ ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਹਸਪਤਾਲ ਦੀ ਭੰਨਤੋੜ ਕੀਤੀ ਗਈ ਹੈ ਅਤੇ ਗੁੰਡਾਗਰਦੀ ਹਸਪਤਾਲ ਵਿੱਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਉਹਨਾ ਦਸਿਆ ਕਿ ਸਿਵਿਲ ਹਸਪਤਾਲ ਵਿੱਚ ਰਾਤ ਅਤੇ ਦਿਨ ਸਮੇਂ ਇਹ ਕੀ ਸੁਰੱਖਿਆ ਕਰਮੀ ਮਜੂਦ ਹੁੰਦਾ ਹੈ ਅਜਿਹੇ ਮਹੋਲ ਵਿੱਚ ਡਾਕਟਰਾਂ ਨੂੰ ਕੰਮ ਕਰਨਾ ਕਾਫੀ ਔਖਾ ਹੁੰਦਾ ਹੈ।
ਇਸ ਘਟਨਾ ਸਬੰਧੀ ਅੱਜ ਸਿਵਲ ਹਸਪਤਾਲ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਸੀਸੀਟੀਵੀ ਦੇ ਅਧਾਰ ਤੇ ਹਮਲਾਵਰਾਂ ਦੀ ਪਹਿਚਾਣ ਹੋ ਚੁੱਕੀ ਹੈ। ਹਮਲਾਵਰਾਂ ਨੂੰ ਜਲਦ ਗਿਰਫਤਾਰ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਜੋ ਹਸਪਤਾਲ ਦੇ ਵਿੱਚ ਭੰਨਤੋੜ ਕੀਤੀ ਗਈ ਹੈ ਉਸ ਦਾ ਹਰਜਾਨਾ ਵੀ ਇਹਨਾਂ ਮੁਲਜ਼ਮਾਂ ਦੇ ਕੋਲੋਂ ਭਰਿਆ ਜਾਵੇਗਾ ਅਤੇ ਹਸਪਤਾਲ ਦੀ ਸੁਰੱਖਿਆ ਵੀ ਬਹਾਲ ਕੀਤੀ ਜਾਵੇਗੀ।