ਵੱਡੀ ਖ਼ਬਰ: ਪੰਜਾਬ 'ਚ 32 ਬੰਬ ਚੱਲਣ ਵਾਲੇ ਪਏ ਨੇ...! ਪ੍ਰਤਾਪ ਬਾਜਵਾ ਦੇ ਬਿਆਨ ਮਗਰੋਂ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਹੁਕਮ
ਚੰਡੀਗੜ੍ਹ, 13 ਅਪ੍ਰੈਲ 2025- ਪੰਜਾਬ ਦੇ ਵਿੱਚ 32 ਬੰਬ ਚੱਲਣ ਵਾਲੇ ਹਨ। ਪੰਜਾਬ ਵਿੱਚ ਕੁੱਲ੍ਹ 50 ਬੰਬ ਪਹੁੰਚੇ ਸਨ, ਜਿਨ੍ਹਾਂ ਵਿੱਚੋਂ 18 ਬੰਬ ਚੱਲ ਚੁੱਕੇ ਨੇ, ਜਦੋਂਕਿ 32 ਬੰਬ ਹਾਲੇ ਚੱਲਣ ਵਾਲੇ ਨੇ। ਇਹ ਬਿਆਨ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਟੀਵੀ ਚੈਨਲ 'ਤੇ ਬੀਤੇ ਕੱਲ੍ਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਹੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਇਸ ਗੱਲ ਦੀ ਪੁਸ਼ਟੀ ਕਰਨ ਕਿ ਪੰਜਾਬ ਵਿੱਚ ਕਿੱਥੇ ਬੰਬ ਪਏ ਨੇ। ਨਹੀਂ ਤਾਂ ਝੂਠੀ ਜਾਣਕਾਰੀ ਦੇਣ ਤੇ ਦਹਿਸ਼ਤ ਫੈਲਾਉਣ ਦੇ ਮਾਮਲੇ 'ਤੇ ਪ੍ਰਤਾਪ ਬਾਜਵਾ 'ਤੇ ਕਾਰਵਾਈ ਦੇ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।