'Akaal' ਫਿਲਮ ਦੇਖੇ ਬਿਨਾਂ ਵਿਰੋਧ ਨਾ ਕਰੋ- ਗਿੱਪੀ ਗਰੇਵਾਲ ਦਾ ਵੱਡਾ ਬਿਆਨ
ਚੰਡੀਗੜ੍ਹ, 13 ਅਪ੍ਰੈਲ 2025 : ਪੰਜਾਬੀ ਫਿਲਮਾਂ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਇਸ ਵੇਲੇ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ, ਪਰ ਇਸ ਦਾ ਬਹੁਤ ਜਗਾਵਾਂ ਤੇ ਵਿਰੋਧ ਵੀ ਵੇਖਣ ਨੂੰ ਮਿਲ ਰਿਹਾ ਹੈ। ਨਿਹੰਗ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਿਹੰਗਾਂ ਸਿੰਘਾਂ ਦੇ ਵਿਰੋਧ ਤੇ ਗਿੱਪੀ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਅਕਾਲ ਫਿਲਮ ਦੇਖੇ ਬਿਨਾਂ ਵਿਰੋਧ ਨਾ ਕਰੋ। ਉਹਨਾਂ ਨੇ ਕਿਹਾ ਕਿ ਫਿਲਮ ਵਿੱਚ ਜੋ ਕੁਝ ਵੀ ਦਿਖਾਇਆ ਗਿਆ ਹੈ, ਜੇਕਰ ਉਹਦੇ ਵਿੱਚ ਕੁਝ ਗਲਤ ਹੈ ਤਾਂ ਸਾਨੂੰ ਦੱਸੋ ਅਸੀਂ ਉਹਦੇ ਵਿੱਚ ਸੋਧ ਕਰਾਂਗੇ। ਗਿੱਪੀ ਗਰੇਵਾਲ ਨੇ ਇਹ ਵੀ ਕਿਹਾ ਕਿ ਜਦੋਂ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਉਸ ਵੇਲੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਪਰ ਜਦੋਂ ਫਿਲਮ ਸਿਨੇਮਾ ਘਰਾਂ ਵਿੱਚ ਲੱਗਣੀ ਸ਼ੁਰੂ ਹੋਈ ਤਾਂ ਕੁਝ ਕੁ ਸਿੰਘ ਸਾਡੀ ਫਿਲਮ ਦਾ ਵਿਰੋਧ ਕਰਨ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਿੰਘਾਂ ਨੇ ਇਹ ਫਿਲਮ ਵੇਖੀ ਹੈ ਉਹ ਇਸ ਫਿਲਮ ਦੀ ਵਿਰੋਧਤਾ ਕਰਨ ਦੀ ਥਾਂ ਇਸ ਸਾਰੇ ਚੈਪਟਰ ਦੀ ਪ੍ਰਸ਼ੰਸਾ ਕਰ ਰਹੇ ਹਨ।