ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਦੋ ਕਥਿਤ ਅੱਤਵਾਦੀ ਗ੍ਰਿਫਤਾਰ, ਭਾਰੀ ਮਾਤਰਾ 'ਚ ਧਮਾਕਾ ਖੇਜ਼ ਸਮੱਗਰੀ ਬਰਾਮਦ
ਫਿਰੋਜ਼ਪੁਰ : ਫਿਰੋਜ਼ਪੁਰ ਕਾਊਂਟਰ ਇੰਟੈਲੀਜੰਸ ਦੇ ਵੱਲੋਂ ਜਰਮਨੀ ਸਥਿਤ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿਲੋ ਵੱਲੋਂ ਚਲਾਏ ਜਾ ਰਹੇ ਕਥਿਤ ਇੱਕ ਅੱਤਵਾਦੀ ਮੋਡਿਲ ਦੇ ਮੁੱਖ ਸੰਚਾਲਕ ਜੱਗਾ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਗੋਲਡੀ ਬਰਾੜ ਅਤੇ ਲਾਰੇਸ ਬਿਸ਼ਨੋਈ ਗੈਂਗ ਦਾ ਇਹ ਕਰੀਬੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੀਆਂ ਯੋਜਨਾਵਾਂ ਨੂੰ ਫਿਰੋਜ਼ਪੁਰ ਕਾਊਂਟਰ ਇੰਟਲੀਜੈਂਸ ਦੇ ਵੱਲੋਂ ਨਾਕਾਮ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕਰੀਬ ਤਿੰਨ ਕਿਲੋ ਆਈਈਡੀ, ਜਿਸ ਵਿੱਚ ਕਰੀਬ ਡੇਢ ਕਿਲੋ ਆਰਡੀਐਕਸ ਅਤੇ ਇੱਕ ਰਿਮੋਟ ਕੰਟਰੋਲ ਸੀ।
ਡੀਜੀਪੀ ਨੇ ਦਾਅਵਾ ਕਰਦਿਆਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਈਈਡੀ ਇੱਕ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲੇ ਲਈ ਬਣਾਇਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਐਨਆਈਏ ਨੇ ਗੋਲਡੀ ਉੱਤੇ 10 ਲੱਖ ਦਾ ਇਨਾਮ ਐਲਾਨਿਆ ਹੈ। ਡੀਜੀਪੀ ਨੇ ਇਹ ਵੀ ਦੱਸਿਆ ਕਿ ਵਿਸਫੋਟਕ ਸਮਗਰੀ ਐਕਟ ਦੇ ਤਹਿਤ ਮੋਹਾਲੀ ਵਿਖੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।