← ਪਿਛੇ ਪਰਤੋ
ਤਲਵੰਡੀ ਸਾਬੋ ’ਚ ਤਿੰਨ ਅਕਾਲੀ ਦਲਾਂ ਦੀ ਸਿਆਸੀ ਕਾਨਫਰੰਸ ਬਾਬੂਸ਼ਾਹੀ ਨੈਟਵਰਕ ਤਲਵੰਡੀ ਸਾਬੋ, 13 ਅਪ੍ਰੈਲ, 2025: ਤਲਵੰਡੀ ਸਾਬੋ ਵਿਚ ਅੱਜ ਵਿਸਾਖੀ ਦੇ ਮੌਕੇ ’ਤੇ ਤਿੰਨ ਵੱਖ-ਵੱਖ ਅਕਾਲੀ ਦਲ ਸਿਆਸੀ ਕਾਨਫਰੰਸਾਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਬਾਦਲ ਦਲ ਦਾ ਲੰਘੇ ਕੱਲ੍ਹ ਹੀ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਉਧਰ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਨੂੰ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ ਜਦੋਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਕਾਨਫਰੰਸ ਵਿਚ ਖਡੂਰ ਸਾਹਿਬ ਦੇ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਤੋਂ ਐਮ ਪੀ ਸਰਬਜੀਤ ਸਿੰਘ ਖਾਲਸਾ ਸੰਬੋਧਨ ਕਰਨਗੇ।
Total Responses : 0