ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਕੀਤੀਆਂ ਹੱਲ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ (ਬਟਾਲਾ), 14 ਅਪ੍ਰੈਲ ਬਲਬੀਰ ਸਿੰਘ ਪੰਨੂ, ਚੇਅਰਮੈਨ ਪਨਸਪ ਪੰਜਾਬ ਵੱਲੋਂ ਸ਼ਹਿਰ ਫਤਿਹਗੜ੍ਹ ਚੂੜੀਆਂ ਦੇ ਪਾਰਟੀ ਦਫਤਰ ਵਿੱਚ ਲੋਕ ਮਿਲਣੀ ਕੀਤੀ ਗਈ, ਜਿਸ ਵਿੱਚ ਉਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਮੁਸ਼ਕਿਲਾਂ ਨੂੰ ਹੱਲ ਕੀਤਾ ਗਿਆ।
ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਲੋਕਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਭੇਦਭਾਵ ਦੇ ਹਰ ਇੱਕ ਦੀ ਮੁਸ਼ਕਿਲ ਸੁਣਕੇ ਉਸਦਾ ਹੱਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਹੈ ਅਤੇ ਹਲਕਾ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਰਜੀਵ ਸ਼ਰਮਾ, ਪ੍ਰਧਾਨ ਤੇਜਵਿੰਦਰ ਸਿੰਘ, ਯੂਥ ਪ੍ਰਧਾਨ ਮਾਧਵ ਬੇਦੀ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਨਵੀਸ਼ ਨੰਦਾ , ਡਾਕਟਰ ਮੰਗਲ ਸਿੰਘ, ਰਾਮ ਸਿੰਘ ਮੁਖਵਿੰਦਰ ਸਿੰਘ, ਸਰਬਜੀਤ ਸਿੰਘ ਖਾਲਸਾ ਘਣੀਏ ਕੇ ਬਾਂਗਰ, ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਜੱਗਾ ਰੰਧਾਵਾ ਵੀਲਾ, ਸਰਪੰਚ ਰਾਜਬੀਰ ਬੱਦੋਵਾਲ, ਹਰਬੀਤ ਸਿੰਘ ਢਾਂਡੇ ਸਰਪੰਚ ਬਖਸ਼ੀਸ਼ ਸਿੰਘ, ਜਗਦੀਪ ਸਿੰਘ, ਕੈਪਟਨ ਸੁਰਜਨ ਸਿੰਘ, ਕੁਲਦੀਪ ਸਿੰਘ, ਰਾਜ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਲਕਵਾਲ, ਗੁਰਮੀਤ ਸਿੰਘ ਦਾਦੂਯੋਧ, ਪਰਮਜੋਤ ਸਿੰਘ ਰੂਪੋਵਾਲੀ, ਕਮਲਜੀਤ ਸਿੰਘ ਕਿਲਾ ਦੇਸਾ ਸਿੰਘ, ਅਮਨਦੀਪ ਸਿੰਘ ਗੋਪੀ ਝੰਜੀਆਂ ਕਲਾਂ, ਸੁਖਦੇਵ ਸਿੰਘ ਝੰਜੀਆਂ ਖੁਰਦ, ਸਰਪੰਚ ਹਰਦੀਪ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਕੁਲਬੀਰ ਸਿੰਘ, ਗੁਰਦੇਵ ਔਜਲਾ, ਮਲਜਿੰਦਰ ਸਿੰਘ ਪੁਰੀਆ, ਰਘਬੀਰ ਸਿੰਘ ਅਠਵਾਲ, ਡਾ ਸੋਨੀ, ਗਗਨਦੀਪ ਸਿੰਘ ਕੋਟਲਾ ਬਾਮਾ ਹਰਪ੍ਰੀਤ ਸਿੰਘ, ਜਗਜੀਤ ਸਿੰਘ ਜੱਗਾ, ਗੁਰ ਪ੍ਰਤਾਪ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸੀਨੀਅਰ ਵਰਕਰ ਹਾਜ਼ਰ ਸਨ।