ਵਿਧਾਇਕ ਗਰੇਵਾਲ ਵੱਲੋਂ ਅੰਬੇਦਕਰ ਦੇ ਜਨਮ ਦਿਵਸ ਮੌਕੇ ਫੁੱਲ ਮਲਾਵਾਂ ਭੇਂਟ
ਕਿਹਾ ਨੌਜਵਾਨ ਪੀੜੀ ਨੂੰ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ
ਸੰਵਿਧਾਨ ਦੇ ਰਚਨਹਾਰੇ ਸੱਚੇ-ਸੁੱਚੇ ਦੇਸ਼ ਭਗਤ ਸਨ ਬਾਬਾ ਸਾਹਿਬ :- ਵਿਧਾਇਕ ਗਰੇਵਾਲ
ਸੁਖਮਿੰਦਰ ਭੰਗੂ
ਲੁਧਿਆਣਾ:14 ਅਪ੍ਰੈਲ 2025 ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਜਲੰਧਰ ਬਾਈਪਾਸ ਸਥਿਤ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਲਿਖੇ ਗਏ ਸੰਵਿਧਾਨ ਸਦਕਾ ਸਾਨੂੰ ਅੱਜ ਬਰਾਬਰੀ ਦੇ ਹੱਕ ਮਿਲੇ ਹਨ। ਉਹਨਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਜਿੱਥੇ ਸਮਾਜ ਵਿੱਚ ਸਭ ਨੂੰ ਬਰਾਬਰੀ ਦੇ ਹੱਕ ਦਵਾਏ ਗਏ, ਉੱਥੇ ਹੀ ਉਹਨਾਂ ਵੱਲੋਂ ਮਹਿਲਾਵਾਂ ਘੱਟ ਗਿਣਤੀਆਂ ਦੇ ਹੱਕਾਂ ਲਈ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਚ ਅਹਿਮ ਭੂਮਿਕਾ ਨਿਭਾਈ ਗਈ । ਉਹਨਾਂ ਕਿਹਾ ਕਿ ਖਾਸ ਕਰ ਨੌਜਵਾਨ ਪੀੜੀ ਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਫੈਲੀ ਉੱਚ ਨੀਚ ਪਰੰਪਰਾ ਨੂੰ ਖਤਮ ਕੀਤਾ ਜਾ ਸਕੇ ਅਤੇ ਸਭ ਨੂੰ ਇੱਕ ਨਜ਼ਰ ਨਾਲ ਦੇਖਦੇ ਹੋਏ ਹਮੇਸ਼ਾ ਬਰਾਬਰੀ ਦਾ ਹੱਕ ਦੇਣਾ ਚਾਹੀਦਾ ਹੈ ।
ਵਿਧਾਇਕ ਨੇ ਕਿਹਾ ਕਿ ਡਾ. ਅੰਬੇਦਕਰ ਇੱਕ ਮਹਾਨ ਦੂਰਅੰਦੇਸ਼ੀ, ਮਹਾਨ ਰਾਜਨੇਤਾ ਅਤੇ ਸਮਾਜ ਸੁਧਾਰਕ ਸਨ ਅਤੇ ਉਹ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਲੋਕਤੰਤਰੀ ਭਾਰਤ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਡਾ. ਅੰਬੇਦਕਰ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਹਕੀਕਤ ਵਿੱਚ ਉਭਾਰਨ ਦੀ ਲੋੜ ਹੈ ਅਤੇ ਨੈਤਿਕਤਾ ਅਤੇ ਸਮਝਦਾਰੀ ਨਾਲ ਉਹਨਾਂ ਦੀ ਵਰਤੋਂ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ।
ਇਸ ਮੌਕੇ ਬਲਵਿੰਦਰ ਸ਼ੰਕੀ ਕੋਂਸਲਰ, ਨਿਧਿ ਗੁਪਤਾ ਕੋਂਸਲਰ, ਲਵਲੀ ਮਨੋਚਾ ਕੌਸ਼ਲਰ, ਜਗਦੀਸ਼ ਦੀਸ਼ਾ ਕੌਸ਼ਲਰ, ਅਨੁਜ ਚੌਧਰੀ, ਸੰਜੂ ਸ਼ਰਮਾ, ਬਖਸ਼ੀਸ਼ ਹੀਰ, ਜਸਵਿੰਦਰ ਸਿੰਘ, ਦਰਸ਼ਨ ਚਾਵਲਾ ਕੌਸ਼ਲਰ, ਅਸ਼ਵਨੀ ਸ਼ਰਮਾ, ਅਮਰ ਮਕੌੜੀ , ਮਹਿਲ ਸੰਧੂ , ਜਸਵਿੰਦਰ ਸੰਧੂ ਕੌਸ਼ਲਰ, ਲਖਵਿੰਦਰ ਚੌਧਰੀ, ਸੁਰਿੰਦਰ ਮਦਾਨ , ਅਮਰੀਕ ਸਿੰਘ ਦਲਵਿੰਦਰ ਸਿੰਘ ,ਬਾਬੂ ਰਾਮ ਸ਼ਰਮਾ, ਰਣਜੀਤ ਰਾਣਾ, ਲੱਕੀ ਝੱਮਟ ,ਅੰਕੂਰ ਗੁਲਾਟੀ, ਪਲਵਿੰਦਰ ਗਿੰਦਰਾ ਆਦਿ ਤੇ ਵੱਡੀ ਗਿਣਤੀ ਚ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।