ਗੁਰਦਾਸਪੁਰ ਵਿੱਚ ਸੱਜਿਆ ਬਾਲਾ ਜੀ ਦਾ ਸੋਨੇ ਚਾਂਦੀ ਦਾ ਦਰਬਾਰ
ਸ਼ਰਧਾਲੂਆਂ ਨੇ ਨੱਚ ਨੱਚ ਦਿਖਾਇਆ ਭਰਭੂਰ ਉਤਸਾਹ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2025 :
ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼੍ਰੀ ਹਨੁਮਾਨ ਜੀ ਦੇ ਜਨਮ ਉਤਸਵ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਹਾਜ਼ਰੀ ਲਗਾਈ ਜਦ ਕਿ ਪ੍ਰਮੁੱਖ ਧਾਰਮਿਕ ਹਸਤੀਆਂ ਤੋਂ ਇਲਾਵਾ ਰਾਜਨੀਤਿਕ ਆਗੂਆਂ ਨੇ ਵੀ ਸਮਾਗਮ ਵੀ ਸ਼ਿਰਕਤ ਕੀਤੀ। ਸ੍ਰੀ ਸਾਲਾਸਰ ਅਤੇ ਮਹਿੰਦੀਪੁਰ ਬਾਲਾ ਜੀ ਦੇ ਸੋਨੇ ਚਾਂਦੀ ਦੇ ਦਰਬਾਰ ਸਮਾਗਮ ਵਿੱਚ ਵਿਸ਼ੇਸ਼ ਸ਼ਰਧਾ ਦਾ ਕੇਂਦਰ ਬਣੇ ਜਦ ਕਿ ਸੁਮਿਤ ਸ਼ਰਮਾ ਜਲੰਧਰ ਵਾਲਿਆਂ ਨੇ ਦੇਰ ਰਾਤ ਤੱਕ ਸ੍ਰੀ ਹਨੁਮਾਨ ਦਾ ਗੁਣਗਾਨ ਕੀਤਾ । ਸ਼ਰਧਾਲੂਆਂ ਖਾਸ ਕਰ ਮਹਿਲਾਵਾਂ ਨੇ ਸ਼੍ਰੀ ਹਨੁਮਾਨ ਦੇ ਭਜਨਾ ਤੇ ਨੱਚ ਨੱਚ ਕੇ ਖੂਬ ਉਤਸਾਹ ਦਿਖਾਇਆ।
ਸ਼ਾਮ ਸਾਢੇ 4 ਵਜੇ ਸ਼ੁਰੂ ਹੋਏ ਇਸ ਵਿਸ਼ੇਸ਼ ਧਾਰਮਿਕ ਸਮਾਗਮ ਵਿੱਚ ਦੇਰ ਰਾਤ ਤੱਕ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ । ਪਿੰਡੋਰੀ ਧਾਮ ਦੇ ਮਹੰਤ ਰਘੁਬੀਰ ਦਾਸ ਜੀ, ਸਥਾਨਕ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ,ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਦੀਨਾ ਨਗਰ ਦੇ ਕੌਂਸਲਰ ਪ੍ਰਵੀਨ ਬਾਬਾ, ਕੌਂਸਲਰ ਸਤਿੰਦਰ ਸਿੰਘ, ਨਰਿੰਦਰ ਬਾਬਾ ਅਤੇ ਵਰੁਣ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤੀਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਮੌਜੂਦ ਰਹੇ ।
ਸ਼੍ਰੀ ਸਨਾਤਨ ਜਾਗਰਤ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਮੰਚ ਵੱਲੋਂ ਲਗਾਤਾਰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਹਰ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਰਧਾਲੂ ਲਈ ਕੁਝ ਅਜਿਹਾ ਵਿਸ਼ੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਨਾਲ ਉਹਨਾਂ ਦੀ ਧਰਮ ਪ੍ਰਤੀ ਸ਼ਰਧਾ ਹੋਰ ਵਧੇ। ਇਸ ਲਈ ਇਸ ਵਾਰ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਸੋਨੇ ਚਾਂਦੀ ਦੇ ਦਰਬਾਰ ਮੰਗਾਏ ਗਏ ਹਨ ਅਤੇ ਸ਼ਰਧਾਲੂਆਂ ਨੇ ਵੀ ਮੰਚ ਦੇ ਉਪਰਾਲੇ ਦੀ ਭਰਪੂਰ ਸ਼ਿਲਾਗਾ ਕੀਤੀ ਹੈ ਇਸ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣਗੇ।
ਇਸ ਮੌਕੇ ਸੋਹਨ ਲਾਲ, ਅਨੁਪਮ ਡੋਗਰਾ, ਮਨਦੀਪ ਸ਼ਰਮਾ ਰਿੰਕੂ, ਦਲਜੀਤ ਕੁਮਾਰ ,ਰਵੀ ਮਹਾਜਨ, ਨਵੀਨ ਸ਼ਰਮਾ ਨੰਨਾ , ਸੁਮਿਤ ਮਹਾਜਨ ਕਾਲੀ ,ਰਜੇਸ਼ ਅਬਰੋਲ, ਕਿਰਨ ਸ਼ਰਮਾ ,ਦੀਕਸ਼ਾ ਮਹਿਰਾ ਤੇ ਦੀਪਿਕਾ ਦੀ ਵੀ ਹਾਜ਼ਰ ਸਨ